ਜੰਗਨਾਮਾ

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ
ਚਲੋ ਜਾਏ ਫ਼ਰੰਗੀ ਨੂੰ ਮਾਰੀਏ ਜੀ

ਇੱਕ ਵਾਰ ਜੇ ਸਾਹਮਣੇ ਹੋਏ ਸਾਡੇ,
ਇੱਕ ਘੜੀ ਵਿਚ ਪਾਰ ਉਤਾਰੀਏ ਜੀ

ਭਾਈ ਵੀਰ ਸਿੰਘ ਜਿਹੇ ਅਸਾਂ ਨਹੀਂ ਛੱਡੇ,
ਅਸਾਂ ਕਦੀ ਨਾ ਉਸ ਤੋਂ ਹਾਰੀਏ ਜੀ

ਸ਼ਾਹ ਮੁਹੰਮਦਾ, ਮਾਰ ਕੇ ਲੁਧਿਆਣਾ,
ਫ਼ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ