ਜੰਗਨਾਮਾ

ਘਰੀਂ ਜਾ ਕੇ ਕਿਸੇ ਆਰਾਮ ਕੀਤਾ

ਘਰੀਂ ਜਾ ਕੇ ਕਿਸੇ ਆਰਾਮ ਕੀਤਾ,
ਕਿਸੇ ਰਾਤ ਕਿਸੇ ਦੋ ਰਾਤ ਮੀਆਂ

ਪਿੱਛੋਂ ਫੇਰ ਸਰਦਾਰਾਂ ਨੇ ਸੱਦ ਭੇਜੇ,
ਜੋ ਕੋਈ ਸਿੰਘ ਸਿਪਾਹੀ ਦੀ ਜ਼ਾਤ ਮੀਆਂ

ਕਿੱਥੇ ਲੁਕੋਗੇ ਜਾ ਕੇ ਖ਼ਾਲਸਾ ਜੀ,
ਦੱਸੋ ਖੁੱਲ੍ਹਾ ਕੇ ਅਸਲ ਦੀ ਬਾਤ ਮੀਆਂ

ਸ਼ਾਹ ਮੁਹੰਮਦਾ, ਫੇਰ ਇਕੱਠ ਹੋਏ,
ਲੱਗੀ ਚਾਨਣੀ ਹੋਰ ਕਨਾਤ ਮੀਆਂ