ਜਦ ਤੱਕ ਜਾਰੀ ਮੇਰੀਆਂ ਸਾਹਵਾਂ ਰਹਿਣਗੀਆਂ

ਜਦ ਤੱਕ ਜਾਰੀ ਮੇਰੀਆਂ ਸਾਹਵਾਂ ਰਹਿਣਗੀਆਂ
ਮੇਰੇ ਦਿਲ ਨੂੰ ਤੇਰੀਆਂ ਤਾਂਘਾਂ ਰਹਿਣਗੀਆਂ

ਇਕ ਵੀ ਸ਼ਾਖ਼ ਦਾ ਪਤਾ ਹੋਇਆ ਪੀਲ਼ਾ ਤੇ
ਖ਼ੌਫ਼ਜ਼ਦਾ ਫਿਰ ਸਾਰਿਆਂ ਸ਼ਾਖ਼ਾਂ ਰਹਿਣਗੀਆਂ

ਤੇਰੀ ਫ਼ਿਤਰਤ ਵਿਚ ਵਫ਼ਾ ਏ ਜਦ ਤੀਕਰ
ਮੇਰੀਆਂ ਸਭੇ ਸੱਧਰਾਂ ਹਰੀਆਂ ਰਹਿਣਗੀਆਂ

ਅੱਖ ਖੁੱਲੀ ਤੇ ਟੁੱਟ ਜਾਵੇਗਾ ਸੁਫ਼ਨਾ, ਪਰ ਸੋਚਾਂ
ਵਿਚ ਤਨਹਾਈਆਂ ਡੱਬਿਆਂ ਰਹਿਣਗੀਆਂ

ਬਹਿ ਜਾਣਾ ਏ ਰਾਹੀਆਂ ਥੱਕ ਕੇ ਰਸਤੇ ਵਿਚ
ਮੰਜ਼ਿਲ ਦੇ ਵੱਲ ਸੜਕਾਂ ਤੁਰੀਆਂ ਰਹਿਣਗੀਆਂ

ਆਗ਼ਾ ਕਸਰਾਂ ਸਾਫ਼ ਤੋਂ ਚਿਹਰੇ ਦੇਖੀਂਗਾ
ਜੇ ਕਰ ਤੇਰੀਆਂ ਅੱਖਾਂ ਭੱਜੀਆਂ ਰਹਿਣਗੀਆਂ