ਤੇਰੇ ਪੈਰੀਂ ਘੁੰਘਰੂ ਛਣਕਣ
ਮੇਰੇ ਪੈਰੀਂ ਪੱਧ
ਕੌਣ ਸੁਣੇ ਹਨ ਸੱਦ
ਪੈਂਡੇ ਟਕ ਕੇ ਬਾਹਣ ਨਾ ਦੇਵਨ
ਘੁੰਘਰੂ ਛੱਡ ਕੇ ਜਾਣ ਨਾ ਦੇਵਨ
ਹਕਸੇ ਪੈਰੀਂ ਰੇਤ ਦੀ ਬੀੜੀ
ਹਕਸੇ ਪੈਰੀਂ ਚਾਅ
ਤੂੰ ਵੀ ਕੈਦੀ, ਮੈਂ ਵੀ ਕੈਦੀ
ਜੀਵਨ ਗੱਲ ਦਾ ਫਾਹ