ਵਿਸਾਖੀ

ਸੂਰਜ ਦੀ ਧੁੱਪ ਸੋਨੇ ਵਰਗੀ ਧਰਤੀ ਸੁਣਾ ਕੀਤੀ
ਕੌਣ ਕਹੇ ਉਸ ਸੋਨੇ ਵਰਗੀ ਧਰਤੀ ਤੇ ਜੋ ਬੀਤੀ
ਸੁਣਾ ਹੋਣਾ ਸੌਖਾ ਵੀ ਨਈਂ ਵਿਚ ਕੁਠਾਲੀ ਪੈਣਾ
ਸੁਣਾ ਹੋਣਾ ਉਸ ਨੇ ਜਿਸਦਾ ਅਪਣਾ ਆਪ ਨਈਂ ਰਹਿਣਾ

ਇਹ ਧਰਤੀ ਸ਼ੁੱਧ ਸੁੱਚਾ ਸੁਣਾ ਨਾਂ ਉਸ ਦਾ ਨਨਕਾਣਾ
ਮੈਂ ਜਮਪਲ਼ ਇਸ ਧਰਤੀ ਦਾ ਮੈਂ ਉਸ ਦੀਆਂ ਰੀਤਾਂ
ਮੈਂ ਜਾਨਾਂ ਕਿੰਜ ਵਿਚ ਕੁਠਾਲੀ ਪਾ ਕੇ ਖੋਟ ਗੂਆਨਾ
ਕਿੰਜ ਮਾੜੇ ਦੀ ਆਦਰ ਕਰਨੀ ਆਕੀ ਦਾ ਸਿਰ ਲਾਹੁਣਾ
ਕਿਹੜੇ ਦਰ ਤੇ ਸੀਸ ਨਿਵਾਣਾ ਕਿੱਥੇ ਸੀਸ ਕਟਾਣਾ
ਮੈਂ ਜਮਪਲ਼ ਇਸ ਧਰਤੀ ਦਾ ਮੈਂ ਉਸ ਦੀਆਂ ਰਮਜ਼ਾਂ ਜਾਣਾ

ਇਹ ਧਰਤੀ ਸ਼ੁੱਧ ਸੁੱਚਾ ਸੁਣਾ ਨਾਂ ਉਸ ਦਾ ਨਨਕਾਣਾ
ਇਹਨੂੰ ਸਾਈਆਂ ਸੁਣਾ ਕੀਤਾ ਦੇ ਦੇ ਸੱਚ ਦੀਆਂ ਪਾਨਾ
ਇਥੇ ਸੱਚ ਦਾ ਸੂਰਜ ਵੰਡੇ ਚਾਨਣ ਚਾਰ ਚੁਫ਼ੇਰੇ
ਸੋਹਣੇ ਸਿਦਕ ਸਵੇਰੇ ਕੀਤੇ ਜੱਗ ਦੇ ਦੂਰ ਹਨੇਰੇ
ਕਰਮਾਂ ਸੇਤੀ ਮਿਲ ਬੰਦਿਆਂ ਦਾ ਕੀ ਤੇਰੇ ਕੀ ਮੇਰੇ