ਰਾਤ ਦਾ ਕੀ ਏ

ਸੁੰਜਾ ਵੇਹੜਾ
ਗੂੰਗੀ ਵਾ
ਤੇ ਹਿਲਦਾ ਬੂਹਾ
ਗੁਜੀਆਂ ਚੀਕਾਂ
ਡਰੀਆਂ ਕੱਧਾਂ ਦੇ ਲੈ ਕਰਦੇ
ਅਸਮਾਨਾਂ ਤੇ
ਟੁੱਟਦੇ ਤਾਰੇ
ਜਗਦੀਆਂ ਲੀਕਾਂ
ਲੇਖ ਉਲੀਕਾਂ
ਹੱਥ ਜੇ ਅੱਪੜੇ
ਜੇ ਹੱਥ ਅੱਪੜੇ ਤੇ ਅੰਬਰ ਦੇ
ਸਾਰੇ ਤਾਰੇ
ਖੂਹ ਕੇ ਤੇਰੀਆਂ
ਜ਼ੁਲਫ਼ਾਂ ਗੰਦਾਂ
ਚੰਨ ਦਾ ਚਾਨਣ ਚੌ ਕੇ ਤੇਰੇ ਮਿੱਥੇ
ਲੌ ਦਾ ਟੀਕਾ ਲਾਵਾਂ
ਤੋਂ ਜਿਵੇਂ
ਤੂੰ ਮੁੜ ਜਿਵੇਂ ਫ਼ਜਰਾਂ ਬਣ ਕੇ
ਮੈਂ ਮੁਰਝਾਵਾਂ
ਰਾਤ ਦਾ ਕੀ ਏ