ਜੀਵਨ ਧਾਰਾ

ਮੇਰਾ ਜੀਵਨ ਅੱਜ ਦਾ ਸੂਰਜ
ਸ਼ਾਮ ਪਈ ਤੇ ਮੈਂ ਡੁੱਬ ਜਾਣਾ
ਕੱਲ੍ਹ ਵੀ ਇਥੇ ਮੈਂ ਈ ਪਿੱਠਨਾ
ਭੌਰ ਭਈ ਤੇ ਮੈਂ ਖਿੜ ਪੈਣਾ
ਮੇਰਾ ਜੀਵਨ ਸਮੇ ਦੀ ਧਾਰਾ
ਹੁਣ ਮੈਂ ਸੂਰਜ ਹੁਣ ਮੈਂ ਤਾਰਾ
ਇਹ ਪਲ ਝੜਿਆ ਇਹ ਪਲ ਖਿੜਿਆ
ਮੈਂ ਇਹ ਪਲ ਹਾਂ ਸਮੇ ਦੁਆਰਾ
ਵਗਦੀ ਜਾਏ ਜੀਵਨ ਧਾਰਾ

ਹਵਾਲਾ: ਤੰਦ ਤੰਦ ਤੁਰ ਕਲਾ, ਆਜ਼ਮ ਸਮੂਰ; ਪੂਰਬ ਅਕਾਦਮੀ; ਸਫ਼ਾ 25 ( ਹਵਾਲਾ ਵੇਖੋ )