ਜੋਖੀ

ਮੈਂ ਜੋਖੀ
ਮੈਂ ਆਪਣੀ ਜ਼ਾਤ ਦੀ ਜੂਆ ਦਾ ਖੋਜੀ
ਅਪਣਾ ਖੁਰਾ ਮੈਂ ਚਾਵਾਂ
ਹਰ ਥਾਂ ਪੈਰ ਕੱਛਾ ਕੇ
ਆਪ ਈ ਚੋਰ ਸਦਾਵਾਂ
ਹਰ ਹਰ ਪੱਤਰ ਸਾਵਾ ਦੱਸਾਂ
ਮੈਂ ਹਰ ਹਰ ਫੁੱਲ ਗੁਲਾਬੀ
ਮੈਂ ਹੀ ਅੰਮ੍ਰਿਤ ਮੈਂ ਹੀ ਮੁੱਦਰਾ
ਨਾਲੇ ਹਰ ਹਰ ਰਸ ਸ਼ਰਾਬੀ
ਮੈਂ ਹੀ ਸੱਚ ਇਸ ਕੂੜ ਕਵਿਤਾ
ਜੁਗ ਵਰਤਾਰਾ ਖੋਟਾ
ਮੇਰੀ ਜ਼ਾਤ ਨੂੰ ਨਾਪਣ ਵਾਲਾ
ਹਰ ਪੈਮਾਨਾ ਛੋਟਾ