ਤੁਰਕੁੜੀ

ਇਕ ਪੱਲੜੇ ਵਿਚ ਸਾਵੇ ਪੱਤਰ
ਹੌਕਾ ਐਨ ਈਮਾਨ
ਦੂਜੇ ਪੱਲੜੇ ਸੂਹੇ ਫੁੱਲ
ਸੋਚਾਂ ਦੇ ਪ੍ਰਧਾਨ
ਆਪੋ ਆਪ ਦਲੀਲਾਂ ਭਾਰੂ
ਸਾਂਵੇਂ ਗਈ ਏ ਤੁਲ਼
ਮੈਂ ਰੱਤੀ ਯਾ ਮਾਸ਼ਾ ਬਣ ਕੇ
ਕਿਉਂ ਪੁਆਵਾਂ ਮਿਲ
ਕਿਉਂ ਕਿ ਮੈਂ ਕੁੰਡਾ ਬਣ ਕੇ
ਅਕਲ ਦੀ ਮਾਰਾਂ ਝੋਲ
ਸੁਣਦਾ ਜਾਵਾਂ ਪੜ੍ਹਦਾ ਜਾਵਾਂ
ਨਿੱਤ ਨਵੇਲੇ ਬੋਲ
ਕੱਲ੍ਹ ਕਲਾਂ ਜਦ ਸੱਖਣੀ ਧਾਵਣ
ਅਪਣਾ ਭਾਰ ਮੈਂ ਪਾਵਾਂ
ਟੱਕਰ ਦੇ ਵਪਾਰੀਆਂ ਕੋਲੋਂ
ਮੈਂ ਚੁੱਕਿਆ ਨਾ ਜਾਵਾਂ

ਹਵਾਲਾ: ਤੰਦ ਤੰਦ ਤੁਰ ਕਲਾ, ਆਜ਼ਮ ਸਮੂਰ; ਪੂਰਬ ਅਕਾਦਮੀ; ਸਫ਼ਾ 37 ( ਹਵਾਲਾ ਵੇਖੋ )