ਹੀਰ

ਸਫ਼ਾ 25

241
ਤਾਂ ਸੁਣ ਚੂਚਕ ਚੁੱਪ ਕੀਤੀ , ਯਾਰੋ ! ਇਹ ਨਾਲਾਇਕ ਕੋਈ
ਜ਼ਿਮੀਂਦਾਰੀ ਖ਼ੁਸ਼ ਨਾ ਕੀਤੀ , ਚਾਕਾਂ ਕੰਮ ਭਣਵਈ
ਦੇ ਰਹੀਉਸ ਘੋੜੀ , ਉਠ , ਜੋੜਾ ਮੂਲ ਨਾ ਮੰਨਦਾ ਕੋਈ
ਆਖ ਦਮੋਦਰ ਸਨ ਕਰ ਚੂਚਕ , ਦਿਲ ਚ ਫ਼ਿਕਰ ਕੇਤੂ ਈ

242
ਆਖੇ ਖ਼ਾਨ"ਮੀਆਂ ਰਾਂਝਾ ! ਤੀਕੋਂ ਮੱਤ ਦਵਾਈਂ
ਦੇਵਾਂ ਘੋੜੀ ਤੇ ਦੋਇ ਉਠ , ਇਹ ਸਿਰੋਪਾਓ ਤਸਾਹੀਂ
ਕੰਮ ਨਾ ਚਾਕਾਂ ਮੰਦਾ ਚੰਗਾ , ਚਾਰਨ ਮੱਝੀਂ ਗਾਈਂ
ਦੇ ਕਰ ਬੇਟਾ ਨਾਲ਼ ਤੁਸਾਡੇ , ਇੱਜ਼ਤ ਨਾਲ਼ ਚਲਾਈਂ "

243
"ਆਇਆ ਤਕ ਤੁਸਾਡੀ ਸਾਮੇ , ਨਾ ਫਿਰ ਘਰਾਂ ਨੂੰ ਜਾਈਂ
ਗਲੀਆਂ ਕੱਖ ਅਸਾਡੇ ਵੈਰੀ , ਚੰਗਾ ਜਾਵਣ ਨਾਹੀਂ
ਕੀਤੀ ਤੈਂਡੇ ਪਿੱਛੇ ਖਾਂਦੀ , ਕਮੀ ਕਿਸੇ ਨੂੰ ਨਾਹੀਂ
ਆਖ ਦਮੋਦਰ ਮੂਲ ਨਾ ਭੂ ਕਰ , ਦੇ ਦੇ ਖੂੰਡੀ ਲਹੀਂ ਚਿਰ ਆਈਂ "

244
ਤਾਂ ਚੂਚਕ ਫਿਰ ਮਤਾ ਪਕਾਇਆ , ਸੱਦੇ ਵੀਰ ਤਦਾਹੀਂ
"ਮਾਜ਼ਮ ਦਾ ਪੁੱਤਰ ਛੱਡ ਹਜ਼ਾਰਾ ਆਇਆ ਤਕ ਅਸਾਹੀਂ
ਦੇ ਰਹੀਉਸ ਘੋੜੀ , ਅੱਠ ਤੇ ਜੋੜਾ , ਮੂਲ ਮੀਨਨਦਾ ਨਾਹੀਂ
ਆਖੋ ਭਾਈ ਕੀਕਣ ਕੀਜੇ , ਬਣ ਮੱਝੀਂ ਚਾਰਨ ਤਾਈਂ "

245
"ਗੋਸ਼ੇ ਕੱਤ ਸਦਾਇਆ ਅਸਾਂ, ਮਸਲਤ ਇਹ ਕਰੇਂਦਾ
ਅਸਾਂ ਜਾਤਾ ਅੱਜਕਲ੍ਹ ਕੋਈ , ਜੇ ਤੂੰ ਸ਼ਹਿਰ ਮਰੀਨਦਾ
ਧੁੱਪ ਨਾਲ਼ ਧੌਲੀ ਦਾੜ੍ਹੀ ਹੋਈ ਆ, ਦੁੱਧ ਵਾਤੇ ਨੂੰ ਮੰਗਵਾ ਦਿੰਦਾ
ਆਖ ਦਮੋਦਰ ਮਸਤੀ ਤੈਨੂੰ , ਮੱਝੀਂ ਜਾਨ ਵਨਜੀਨਦਾ"

246
"ਭਾਈ ਮੈਂ ਕਰ ਥਕਾ ਮਿੰਨਤ ਹਥੀਰੀ , ਮੂਲ਼ੋਂ ਹੱਥ ਨਾ ਆਵੇ
ਸਿਰ ਪਰ ਚਾਰਨ ਮੱਝੀਂ ਮੰਗੇ , ਹੋਰ ਨਾ ਉਸ ਨੂੰ ਭਾਵੇ
ਸੂਰਤ ਉਸ ਦੀ ਵੇਖ ਨਾ ਭੁੱਲੋ , ਚਾਕਾਂ ਕੰਮ ਹਿੱਤਾਵੇ
ਜੋ ਕੁੱਝ ਆਖੇ ਸਵਾਐ ਕੀਚੇ ਜੋ ਹੋਏ ਅਸਾਂ ਥੀਂ ਆਵੇ"

247
"ਚਾਕ ਚੌਰਾਸੀ ਸਥਿਰ ਤੇਰੇ ਵਿਚ , ਖ਼ਿਦਮਤ ਇਹ ਕਿਰਿਆਆਂ
ਜਦੇ ਖਭੜੇ ਹੋਵੇ ਛੱਪੜ , ਤਦੇ ਖਪਾਊ ਮਰਿਆਆਂ
ਇਕ ਵੀ ਵਿਹਣ ਲੜਾ ਵੰਜਣ ਜਦੇ , ਖੱਪੇ ਬਣ ਕਿਰਿਆਆਂ
ਆਖ ਦਮੋਦਰ ਇਸੇ ਰੋਨਸੇ , ਗੱਲੋਂ ਕਲੰਕ ਚੁੱਕਿਆਆਂ

248
"ਆਖੇ ਖ਼ਾਨ ਰੰਝੇਟੇ ਤਾਈਂ , ਤੈਨੂੰ ਮੰਗੂ ਦਿੰਦੇ
ਮਿੱਠਾ ਟੱਕਰ ਸੰਝ ਸਬਾ ਹੈਂ , ਤੈਨੂੰ ਸੌਣ ਕਰੇਂਦੇ
ਜੁਮੇਰਾਤ ਦੇ ਦੇਣਾ ਤੁਸਾਨੂੰ , ਮੱਝੀਂ ਸਾਥ ਟਰੀਨਦੇ
ਆਖ ਦਮੋਦਰ ਰਾਂਝੇ ਤਾਈਂ , ਚੂਚਕ ਇਹ ਫ਼ਰ ਮਿਣਦੇ"

249
ਤਾਂ ਇਹ ਪਸੰਦ ਕਰੇਂਦੇ ਸਾਉ , ਇਉਂ ਕਰ ਖ਼ਾਨ ਬਣਾਈ
ਕੁੜ੍ਹਿਆ ਦੁੱਧ ਵਿਚ ਸ਼ੁਕਰ ਰੋਈ , ਮੈਦੇ ਸੁਣਦੀ ਪਾਈ
ਸੱਦਿਆ ਧੀਦੋ ਘਣ ਨਵਾਲਾ, ਕੱਲ੍ਹ ਕਬੀਲੇ ਭਾਈ
ਆਖ ਦਮੋਦਰ ਖਾਵਣ ਬੈਠਾ ,ਤਾਂ ਅਜ਼ਮਤ ਚਾਕ ਵਿਖਾਈ

250
ਪਹਿਲਾ ਘਣ ਨਿਵਾਲਾ ਧੀਦੋ, ਸਹੀ , ਸਲਾਮਤ ਖਾਇਉ
ਥੀਆ ਕਹਿਰ ਨਾ ਕਹਿਰਾਂ ਜਿਹਾ, ਬਹੁਤਾ ਕਾਵੜ ਆਇਉ
ਤਰਸ ਨਾ ਕੇਤੂ ਸਾਹਿਬ ਸੁਣਦਾ, ਮੈਂ ਗ਼ਰੀਬ ਕਰ ਪਾਪੂ
ਆਖੇ ਧੀਦੋ"ਮੰਦਾ ਕੇਤੂ , ਮੱਝ ਤੁਰ ਵਈ ਦਾ ਦੁੱਧ ਪਵਾਐਵ"