ਹੀਰ

ਸਫ਼ਾ 26

251
ਤਾਂ ਇਹ ਸੁਣ ਖ਼ਾਨ ਹੈਰਾਨੀ ਲੱਗੀ , ਜਾਂ ਉਸ ਇਉਂ ਅਲਾਇਆ
ਕੀ ਇਹ ਪੈਰ ਕਿ ਵਲੀ ਸਚਾਨਵਾਂ , ਆਖਿਆ ਗ਼ੈਬ ਸੁਣਾਇਆ
ਇਹ ਉਸ ਕੋਈ ਖ਼ਾਬ ਲੱਧੂ ਈ , ਕੀ ਕੋਈ ਸੁਪਨਾ ਪਾਇਆ
ਆਖ ਦਮੋਦਰ ਕਹਿੰਦਾ ਚੂਚਕ , ਫਿਰ ਧੀਦੋ ਅਜ਼ਮਾਇਆ

252
"ਕੀਕਰ ਤੁਰ ਵਈ ਜਾਤੀ ਧੀਦੋ ! ਸਨ ਕਰ ਹੈਰਤ ਆਈ
ਲੱਧੂ ਖ਼ਾਬ ਕੀ ਅਜ਼ਮਤ ਕੀਤੀ! ਕੀ ਕਹੀਂ ਆਖ ਸੁਣਾਈ ?
ਉਮਰ ਵੰਝਾਈ ਨਾਲ਼ ਮਹੀਂ ਦੇ , ਅਸਾਂ ਨਾ ਟਕਲ ਆਈ
ਆਖ ਸੁਣਾ ਸੁੰਜਾ ਤੋ ਕਿਵੇਂ , " ਖ਼ਾਂ ਨੇ ਗੱਲ ਪਛਾਈ

253
"ਤਰੀਜੇ ਸੂਏ ਤੇ ਰੰਗ ਰੱਤੀ , ਮਿੱਥੇ ਫਲ਼ੀ ਨਾਹੀਂ
ਕੱਟੀ ਛੇਆਂ ਮਾਂਹ ਦੀ ਸਿਟੀ , ਮਾਝੀ ਗਿਆ ਕਦਾਈਂ
ਖਾਹਦੀ ਜੇਰ ਲੜੀ ਵ ਬੇਲੇ, ਨਾ ਖਸਮ ਨਾ ਸਾਈਂ
ਤਿਸ ਦੁੱਧ ਪਵਾਐਵ ਮੈਨੂੰ ਅਜੇ ਨਾ ਗੜ੍ਹੀ ਕਿਥਾਈਂ

254
ਇਹ ਪੈਰ ਕੀ ਵਲੀ ਸਚਾਨਵਾਂ , ਅਜ਼ਮਤ ਕੀ ਰੁਸ਼ਨਾਈ
ਬਣ ਬੋਲੇ , ਬਣ ਆਖੇ ਬਾਝੋਂ , ਜ਼ਾਹਰ ਕਲਾ ਦਿਖਾਈ
ਸਭਨਾਂ ਨੂੰ ਹੋਲਗਈ ਤਸਲਾ, ਬਹੁੰ ਸਭਨਾਂ ਹਿੱਤ ਆਈ
ਆਖ ਦਮੋਦਰ ਨਸ਼ਾ ਹੋਈ ਆ ਨੈਣ , ਇਹੋ ਚਰੀਸੀ ਭਾਈ

355
ਰਾਜ਼ੀ ਰਾਠ ਹੋਏ ਸਭ ਗੱਲੀਂ , ਸਭਨਾਂ ਇਹੋ ਭਾਈਆ
ਇਹ ਸੁਣ ਸ਼ਾਦੀ ਕੀਤੀ ਚੂਚਕ , ਟਮਕ ਢੋਲ ਧਰਾਇਆ
ਸੁਣੋ ਯਾਰੋ, ਸੁਣੋ ਭਰਾਵੋ, ਮੈਂ ਚਾਕ ਨਵੇਲਾ ਪਾਇਆ
ਆਖ ਦਮੋਦਰ ਸਨ ਕਰ ਟਮਕ , ਆਲਮ ਅਛਲ ਆਇਆ

356
ਪੁੱਛੋ ਤਾਊ ਕਰੇਂਦਾ ਆਲਮ , ਜੀਂ ਕਹੀਂ ਨਜ਼ਰੀ ਆਇਆ
ਇਹ ਮਹਿਤਾਬ ਦਸੀਂਦਾ ਸਾਉ , ਕਿਸ ਲਿਖੇ ਆਨ ਫਹਾਿਆ
ਆਖਣ ਕੁੜੀਆਂ ਮਿਲੇ ਅਸਾਨੂੰ , ਰੱਖੀਏ ਸਿਰ ਕਰ ਸਾਇਆ
ਆਖ ਦਮੋਦਰ ਅਸਾਂ ਕੌਂ ਹੋਇਆ , ਚਾਕ ਭਲਾੜਾ ਪਾਇਆ

257
ਖੂੰਡੀ ਚੰਮ ਚਲਾਇਆ ਮੰਗੂ , ਬੇਲੇ ਵੜਿਆ ਆਈ
ਟੋਇਆ ਖੱਟ ਥਲਾਹ ਹਿੱਕ ਕੀਤਾ , ਨਾਲੇ ਧੂਣੀ ਪਾਈ
ਮੰਗੂ ਛੇੜ ਬੇਲੇ ਚ ਵੜਿਆ, ਝੁਲਰ ਰਾਂਝੇ ਪਾਈ
ਆਖ ਦਮੋਦਰ ਤਦੋਂ ਰਾਂਝੇ , ਰਹਿਣ ਕੇਤੂ ਈ ਭਾਈ

258
ਗੁਰਦੇ ਚਾਕ ਕਰੇਂਦੇ ਵਤਨ , ਜੋ ਚੂਚਕ ਫ਼ਰਮਾਇਆ
ਦੇ ਵੱਲ ਘੌਂ , ਗਹੀਨਦੇ ਬੇਲਾ , ਮਨ ਮਾਂਹ ਫ਼ਿਕਰ ਟਿਕਾਇਆ
ਵੇਖ ਬੇ ਮੰਨਿਆ ਵੋਹ ਹਭਨਾਂ , ਮਾਰਨ ਚੰਗਾ ਭਾਈਆ
ਆਖ ਦਮੋਦਰ ਬੇਲੇ ਦੇ ਵਿਚ, ਚਾਕਾਂ ਮੰਗੂ ਫਹਾਿਆ

259
ਜਾਂ ਦੇਣਾ ਗੁਜ਼ਰਿਆ ਤਰਕਾਲ਼ਾਂ ਪਈਆਂ , ਮਨ ਮਾਂਹ ਫ਼ਿਕਰ ਹੰਢਾਇਆ
ਸਿਆਲ਼ ਤਕੀਨਦੇ ਹੋਸਨ ਪੈਂਡਾ , ਰਾਂਝੇ ਕਿਉਂ ਚਿਰ ਲਾਇਆ
ਜਲਹਰ ਛੱਡ ਸਦੇਹਾਂ ਮੰਗੂ , ਮੱਤ ਖਸਮਾਂ ਮੰਦਾ ਭਾਈਆ
ਆਖ ਦਮੋਦਰ ਚੜ੍ਹ ਟਾਹਲੀ ਤੇ, ਤਾਂ ਕਰ ਰਾਗ ਉਠਾਇਆ

260
ਚੜ੍ਹ ਧੀਦੋ ਵੰਝਲੀ ਜਬ ਵਾਹੀ, ਕੇਹੀਆਂ ਸਿਰਾਂ ਉਠਾਈਆਂ
ਸ਼ੀਂਹ ,ਬਰਨਡੇ , ਚੇਤੇ , ਮੁਨੀ, ਸਭੇ ਜ਼ਿਆਰਤ ਆਈਆਂ
ਅਸਰ ਗੁਰ ਨਾਗ ਚਟੀਨ ਪਿੰਡਾ , ਸਹੇੜ ਮੁਨੀ ਸਾਈਆਂ
ਸੰਨ ਕਰ ਮਹੀਂ ਕਣ ਫੜ ਯੱਕੇ, ਨਾ ਵਾਤ ਕੜ ਵਹੀ ਪਾਈਆਂ
ਆਖ ਦਮੋਦਰ ਕੀਕਣ ਧੀਰਨ ਗੋਪੀਆਂ ਕ੍ਰਿਸ਼ਨ ਬੁਲਾਈਆਂ