ਹੀਰ

ਸਫ਼ਾ 42

411
ਨਾਲ਼ ਤੁਰ ਕਾਲੇ ਜਿਥੇ ਮਾਈਂ , ਖ਼ਾਨ ਤਿਥੇ ਚੱਲ ਆਇਆ
ਹੱਸੀ ਸੱਦ ਬਹਾਈ ਚੂਚਕ , ਗੋਸ਼ੇ ਬਹਿ ਸਮਝਾਇਆ
ਕਰ ਕਰ ਵਿੱਥ ਸ੍ਵਯੰ ਇਸ ਨਾਲੋਂ , ਅਸਾਂ ਮਾਰਨ ਮਤਾ ਪਕਾਇਆ
ਆਖ ਦਮੋਦਰ ਮੱਤ ਮਾਰੀ ਵਨਝੇਂ , ਅਤੇ ਆਏ ਚਿਤਾਇਆ

412
"ਭਲਾ ਕੇਤੂ ਸੇ , ਜੋ ਤੁਸਾਂ ਭਾਨੀ , ਮਾਰਨ ਮਤੇ ਪਕਾਏ
ਇਤਨੇ ਬਾਝੋਂ ਰਹਿੰਦੀ ਨੀਹੇ , ਜਿਉਂਦੀ ਨਾ ਛਿੜਿਆ ਹੈ
ਬਾਬਾ ! ਲਾਹੀਂ ਫ਼ਰਜ਼ ਸਿਰੇ ਤੋਂ , ਵਿਸਾਰ ਨਾ ਗੱਲ ਦਿਵਿਆ ਹੈ
ਨਾਉਂ ਸਾਈਂ ਦੇ , ਖ਼ਾਨ ਸਲਾਮਤ , ਮੈਂ ਪਹਿਲੋਂ ੰ ਮਰਿਆ ਹੈ"

413
"ਸਨ ਹੀਰੇ ! ਭਾਈ , ਪਿਓ ਤੈਂਡਾ "ਬਾਹਰ ਸੱਦ ਮੈਂ ਸਮਝੀਨਦੇ
ਕੋਲੋਂ ਹੋਏ ਸ੍ਵਯੰ ਦੁਰਾਡੀ , ਅਸੀਂ ਹੀਰੇ ਜੋਗ ਮਰੀਂਦੇ
ਆਏ ਉਚੇਚਾ ਮੈਨੂੰ ਆਖਿਓਸ, ਨਾਹੀਂ ਜਿਗਰ ਕਰੇਂਦੇ
ਆਖ ਦਮੋਦਰ ਖ਼ਤਾ ਨਾ ਜਾਈਂ , ਤੈਨੂੰ ਚੋਟ ਕਰੇਂਦੇ "

414
" ਕਿਹਨੂੰ ਇਹ ਮਰੀਂਦੇ ਹੱਸੀ ! ਅਸਾਂ ਦਿਲ ਲੱਗੇ ਨਾਹੀਂ
ਕੌੜੇ ਸਭ , ਭਸਟਰਦੇ ਰੱਸੇ , ਮੂਲ਼ੋਂ ਬੁਝਣ ਨਾਹੀਂ
ਇਹ ਕੀ ਜਾਨਣ ਬੇ ਮੰਨਿਆ ਦੇ , ਕਿਉਂ ਮਾਰਨ ਮੈਂ ਤਾਈਂ
ਆਖ ਦਮੋਦਰ ਕੌਣ ਮਰੀਨਦਾ , ਜੀਂ ਸਿਰ ਧੀਦੋ ਸਾਈਂ "

415
ਤਾਂ ਅੱਧੀ ਰਾਤੀਂ ਕੌੜੇ ਸੁੱਤੇ , ਮਾਮੇ ਭਾਈ ਆਏ
ਕਾਲੇ ਜੌੜੇ , ਕਾਲੇ ਘੋੜੇ , ਅੱਗੇ ਚੌਂਕੀ ਆਹੇ
ਧਰੋਹ ਮਿਆਨੋਂ ਪਿੱਛੇ ਧਾਨੇ , ਤੁਟੇ ਧਰਤੀ ਪਾਏ
ਆਖ ਦਮੋਦਰ ਪਈ ਆਨੀਂ ਦੰਦਣ ,ਕਿਹੜਾ ਨੀਰ ਚਵਾਏ

416
ਆਈ ਮੁਹਰੀ ਰੋਂਦੀ ਲੋਹੂ, ਡਾਢੇ ਰੋਏ ਸੁਣਾਏ
ਪਾਣੀ ਪਾਏ ਭਨੀਨਦੀ ਵੰਦਨ , ਰੋਵੇ ਤੇ ਗੱਲ ਲਾਏ
ਅੱਗੇ ਅੱਗ , ਕੰਧੋਲ਼ੀ ਪਿੱਛੇ , ਮੋਏ ਸਿਵਲ ਕਰ ੰਤੇ ਖਾਏ
ਆਖ ਮੁਦ੍ਰ ਚੂਚਕ ਹੋਰੀ , ਗੂਹੜੇ ਅੱਗੇ ਆਏ

417
ਬਹੁਤੀ ਜੰਞ ਖੇੜਿਆਂ ਦੀ ਆਈ, ਬਹੁਤਾ ਰੰਗ ਹਨਭੀਰੀ
ਤੁਰਕੀ , ਤਾਜ਼ੀ ਤੇ ਇਰਾਕੀ , ਅੱਟਾ-ਏ-ਟੱਟੂ ਕਸ਼ਮੀਰੀ
ਮਖ਼ਮਲ ਕੱਟ ਕਰਾਈਆਂ ਜ਼ਮੀਨੀਂ , ਅੱਤ ਝੂਲਣ ਬਹੁ ਸੀਰੀ
ਕਹੇ ਦਮੋਦਰ ਹੀਰ ਸਿਆਲ਼ੀ , ਆਈ ਜੰਞ ਸਖੀਰੀ

418
ਬਾਗ਼ ਉਤਾਰਾ ਕੀਤਾ ਰਾਠਾਂ , ਘਰ ਤੇ ਨੀਸਾਨ ਬੁਝਾਇਆ
ਸੱਟ ਨਗਾਰੇ ਪਹਿਲੀ ਪਾਈ ,ਤਾਂ ਆਲਮ ਅਛਲ ਆਇਆ
ਨਢੀ ,ਬੁੱਢੀ ਔਰ ਜਵਾਨੀ , ਬਾਕੀ ਕੁ ਨਾ ਰਹਾਇਆ
ਆਖ ਦੋ ਮੁਦ੍ਰ ਮੈਂ ਡਿੱਠਾ ਅੱਖੀਂ , ਰਾਂਝੇ ਨੂੰ ਆਖ਼ਿਰ ਆਇਆ

419
ਰੋਂਦੀ ਹੀਰ ਕਰੇਂਦੀ ਨਾਅਰੇ ਰੋਵੇ ਕੂਕ ਸੁਣਾਈ
ਆਈ ਜੰਞ , ਖ਼ੁਸ਼ੀ ਜੱਗ ਹੋਈਆਂ , ਝੌਰਾਂ ਮੈਂ ਨਭਰਾਈ
ਹਿਣਕਣ ਘੋੜੇ ,ਲਿਸ਼ਕਣ ਜਾਂਞੀ , ਮੈਨੂੰ ਆਖ਼ਿਰ ਆਈ
ਆਖ ਦਮੋਦਰ ਰਮਰਨੇ ਬੱਚੇ , ਜਿਹਨਾਂ ਮੈਂ ਮਾਈਂ ਪਾਈ

420
ਚੂਚਕ ਭੇਜ ਹਲੋਫਾ ਦਿੱਤਾ , ਲੈ ਕਰ ਕਿਮੇਂ ਆਏ
ਦੇਖੋ ਲੋਕਾ, ਆਲਮ ਸਾਰਾ , ਹੋਰ ਗਾਉਂ ਸਭ ਆਏ
ਸਿੱਕਾ ਸੌਹਰਾ , ਹੋਰ ਕੀਤੜੀ , ਕੁੱਤੀ ਹੋਰ ਸਿਵਾਏ
ਆਖ ਦਮੋਦਰ ਅੰਤ ਨਾ ਪਾਈਏ , ਜੀਤੀ ਤਰਵਰ ਛਾਏ