ਹੀਰ

ਸਫ਼ਾ 77

761
"ਵੱਡੇ ਬੋਲ ਨਾ ਬੋਲੀਂ ਸਹਿਤੀ ! ਕੌਣ ਕਮੀਨੀ ਆਹੀਂ
ਕਿਹੜੇ ਵੱਡੇ ਪਿਓ ਦੀ ਜਾਈ ! ਮੈਨੂੰ ਇੰਜ ਅਲਾਈਂ
ਵਿੱਤ ਨਾ ਬੋਲੀਂ ਮੈਂ ਨਾਲ਼ ਕੁੜੀਏ ! ਇਹ ਨਾ ਟੱਪੇ ਲਾਏ
ਆਖ ਦਮੋਦਰ ਕੌਣ ਤੂੰ ਹੋਵੇਂ , ਜੋ ਮੈਨੂੰ ਸਮਝਾਈਂ "

762
"ਪੁੱਛੋ ਭੈਣੇ ! ਹੀਰੇ ਕੋਲੋਂ , ਤੁਸੀਂ ਭਲਾਈ ਹਮਸਾਈ
ਨੀਸੇ ਗੰਡ ਗ਼ੁਲਾਮ ਸੋ ਅਸੀਂ , ਜਿਹਨਾਂ ਦੇ ਕਰ ਦਗ਼ਾ ਵਿਆਹੀ
ਤੈਂਡੇ ਪਿਓ ਜਿਹੇ ਕਿਮੇਂ ਅਸਾਂ , ਗਥਰ ਨਾ ਆਉਣ ਭਾਈ"
ਆਖ ਦਮੋਦਰ ਕਾਵੜ ਸਹਿਤੀ , ਓੜਕ ਸਿਰ ਤੱਕ ਆਈ

763
"ਤੂੰ ਵੱਡੇ ਬਾਬੇ ਦੀ ਧੀ ਬਲੀਨਦੀ , ਸ਼ਰਮ ਨਾ ਤੈਨੂੰ ਆਵੇ
ਮੈਂਡੇ ਪਿਓ ਜਿਹੇ ਕਿਮੇਂ ਤੁਸਾਡੇ ਗਥਰ ਕੋਈ ਨਾ ਆਵੇ
ਬੈਠੀ ਪੀਨਤਰੀ ੩੫ ਮਾਹ ਗੁਜ਼ਾਰੇ , ਝਾਤ ਨਾ ਕੋਈ ਪਾਵੇ
ਸੁਣੋ ਵੇਹੜਾ ਟੱਕਰ ਕਾਰਨ , ਭੁੱਲ ਨਾ ਕੋਈ ਭੂਆਵੇ"

764
" ਕਿਹਨੂੰ "ਭੁੱਲ ਭਵਾਈਂ"ਕੁੜੀਏ! ਤੁਧ ਨੋਟ੍ਹ ਚਾਇਆ
ਤੂੰ ਹੈਂ ਕੌਣ ਕਮੀਨੀ ਕੁੱਤੀ , ਜਿਸ ਸਿਆਪਾ ਪਾਇਆ
ਮੈਂਡੇ ਪਿਓ, ਤੈਂਡੇ ਪਿਓ ਜਿਹੇ , ਕੱਤ ਨੇ ਪਕੜ ਨਿਵਾਇਆ
ਵੱਡੀ ਕੁੜੀ ਹੱਥ ਲੱਗੀ ਅਸਾਡੇ , ਜਿਸ ਭਲੇਰਾ ਆਇਆ"

765
" ਏ ਹੈਂ ਕੌਣ ਕਮੀਨੀ ਰੰਨੇ ! ਮੈਨੂੰ ਟੱਪਾ ਲਾਇਆ
ਵੱਡਾ ਬਾਪ ਸਲਾਹੀਂ ਆਪਣਾ , ਸੋ ਖੇੜਾ ਕੰਮ ਨਾ ਆਇਆ
ਵੱਡਾ ਬਾਪ ਡਿੱਠਾ ਤੁਸਾਡਾ , ਜਿਸ ਦੌਲਤ ਵੰਦ ਸਦਾਇਆ
ਗਥਰ ਤੈਂਡੇ ਤੋਂ ਵਸਤ ਅਸਾਨੂੰ , ਤ੍ਰਟਾ ਤਰਿੱਡਾ ਆਇਆ"

766
"ਜੇ ਕਰ ਤ੍ਰਟਾ ਤਰਿੱਡਾ ਆਵੀ , ਨਾਹੀਂ ਗੋਟੀ ਕਿਸੇ ਤਾਈਂ
ਪਿਓ ਮੈਂਡੇ ਸਭ ਸੁਣਾ ਰਾਪ ਢੱਕਣ ਸੁੱਤੇ ਪਾਹੀਂ
ਤੈਂਡੇ ਪਿਓ ਦਾਦੇ ਜਿਹੀਆਂ ਨੂੰ ਗਥਰ ਉਨੀਂਦੇ ਨਾਹੀਂ
ਤੈਂਡੇ ਪਿਓ ਦੀਆਂ ਕੰਧੀਂ ਗੱਲ ਸੁਣਾ, ਅਸੀਂ ਜਾਣਾ ਹਾਂ ਨਾਹੀਂ "

767
"ਤੁਸੀਂ ਕਰੋ ਨਿਆਂ ਹਮਸਾਏਆਂ , ਜੋ ਤੁਸਾਂ ਸੁਨਿਓ ਹੈ
ਇਨ੍ਹਾਂ ਦੀਆਂ ਕੰਧਾਂ ਗੱਲ ਸੁਣਾ , ਲੋਕਾਂ ਕੋਗ ਦਿੱਤੂ ਹੈ
ਫੁੱਟ ਸਹੀ ਅਵੀਹੀ ਰੰਨੇ , ਤੈਨੂੰ ਇਹ ਗੱਲ ਨਾ ਸੂਹੇ
ਤੁਸਾਡੇ ਗਹਿਣੇ ਮੈਂ ਰੱਜ ਨਾ ਹੰਢਾਏ,
ਮੈਂਡੇ ਪਿਓ ਦੇ ਦਿੱਤੇ ਭੀ ਲਾਹ ਘੁੱਦੂ ਹੈ

768
"ਨੀਹੇ ਕੌੜੀ , ਅੱਤ ਗੱਲ ਸੱਚੀ , ਦਾਦੇ ਪਿਓ ਥੇ ਵੀਨਦੀ
ਜੋ ਕੁੱਝ ਤੈਂਡਾ ਸੁਣਾ, ਮੋਤੀ , ਸਭੇ ਅੱਜ ਉਨੀਂਦੀ
ਜੇ ਮਨ ਤੈਂਡਾ ਵਸਣ ਅਤੇ , ਤਾਂ ਹੁਣ ਭੀ ਉਥੇ ਮੈਂ ਵੀਨਦੀ
ਆਖ ਦਮੋਦਰ ਕਰਕੇ ਕਾਵੜ ਸਹਿਤੀ , ਜੋਤੀ ਨਾ ਮੂਲ ਪਈਨਦੀ"

769
ਤਾਂ ਕਰ ਕਾਵੜ ਸਹਿਤੀ ਰਾਣੀ , ਪਿਓ ਕੋਲੋਂ ਚੱਲ ਆਈ
" ਮਿਲੀ ਨਾ ਚੂਚਕ ਸੁਣਦੀ ਬੇਟੀ , ਗੋਲੀ ਉਸ ਵਿਆਹੀ
ਕਿਹਾ ਕਹਿਰ ਕੇਤੂ ਹੈ ਬਾਬਾ, ਝਾਤ ਨਾ ਕਿਸੇ ਪਾਈ
ਦੇਵੋ ਸਭ ਕੁੱਝ , ਪਿਓ ਦਾ ਦਿੱਤਾ, ਹੀਰ ਵਸਣ ਤੇ ਆਈ"

770
ਤਾਂ ਸਨ ਅਲੀ ਇਥ ਖਲੋਤਾ , ਕਾਵੜ ਕਰ ਕੁ ਆਈਂ
ਭੇਜੇ ਗਹਿਣੇ , ਸੋਨੇ , ਰੱਪੇ , ਭੇਜੇ ਸੁੱਤੇ ਪਾਹੀਂ
ਭੇਜੇ ਬਚਕੇ , ਭੇਜੇ ਭਾਂਡੇ , ਭੇਜੇ ਮੱਝੀਂ , ਗਾਈਂ
ਭੇਜੇ ਪਲੰਘ ਤੇ ਲੀਫ਼ ਨਿਹਾਲੀ , ਕੀ ਕਰ ਆਖ ਸੁਣਾਈਂ
ਆਖ ਦਮੋਦਰ ਅੰਦਰ ਬਾਹਰ , ਦੌਲਤ ਮਵੇ ਨਾਹੀਂ