ਹੀਰ

ਸਫ਼ਾ 79

781
ਤਾਂ ਆਈਆਂ ਬਣੇ ਤਿਲਾਂ ਦੇ ਅਤੇ , ਹੀਰੇ ਲੰਮੀ ਪਾਈ
ਜਿਹੜੀ ਹਲਧਰ ਕਟੋਰੀ ਦੇ ਵਿਚ , ਹੀਰੇ ਤਾਈਂ ਲਾਈ
ਸਵਾ ਗਿੱਟੇ ਅਤੇ ਪੌੜੀਆ, ਉੱਤੇ ਲੈ ਰੁੱਤ ਵਹਾਈ
ਆਖ ਦਮੋਦਰ ਲੜਿਆ ਬਸ਼ਈਰ ,ਸਹਿਤੀ ਸੁਆਹ ਉਡਾਈ

782
ਮਾਝੀ , ਕਾਟੀ ਅਤੇ ਆਜੜੀ , ਸਨ ਕਰ ਦੂਰੋਂ ਆਏ
"ਆਖੋ ਧਿਆ ! ਹੁਣ ਕੀ ਕੁੱਝ ਥੀਆ, ਸੇ ਖੁੱਲੇ ਕੇਸ ਵਨਜਾਏ ?"
"ਵੇ ਮੈਥੋਂ ਕੀ ਪਿੱਛੇ ਹਾਲਤ , ਤੁਸੀਂ ਹੀਰ ਨੂੰ ਨਜ਼ਰ ਪਿਆ ਹੈ
ਆਖ ਦਮੋਦਰ ਮਿਲ ਕਰ ਤੁਸੀਂ , ਕੋਈ ਵਣਜ ਅਖਿਆ ਹੈ"

783
"ਵਿੰਝੂ ਵਸਤੀ, ਤੁਸੀਂ ਕਿਆ ਵੇਖੋ , ਅੱਖੀਂ ਡਿੱਠੀ ਭਾਈ
ਤੁਰੇ ਗਜ਼ ਨਾਗ ਅਤੇ ਰੰਗ ਕਾਲ਼ਾ , ਤਿਸ ਬਸ਼ੀਇਰ ਨੇ ਖਾਈ
ਚਲੋ ਖ਼ਬਰ ਕਰੋ ਅਲੀ ਨੂੰ , ਢਿੱਲ ਨਾ ਬਣਦੀ ਕਾਈ"
ਆਖ ਦਮੋਦਰ ਤੱਤੇ ਵੇਲੇ , ਕਿਤਨੀ ਆਖਣ ਆਈ

784
ਗੁੱਥੀ ਕੂਕ ਜਾ ਕੇ ਲੋਕਾਂ , ਵਸਤੀ ਵਿਚ ਸੁਣਾਇਆ
"ਧੀ ਚੂਚਕ ਦੀ ਬਸ਼ਈਰ ਡੁੰਗੀ,"ਆਲਮ ਅਛਲ ਆਇਆ
ਜੇ ਕੁ ਖੇੜਾ ਵਸਤੀ ਦੇ ਵਿਚ , ਹਿੱਕ ਨਾ ਨਜ਼ਰੀਂ ਆਇਆ
ਆਖ ਦਮੋਦਰ ਕੱਲ੍ਹ ਜ਼ਨਾਨਾ , ਅੰਤ ਨਾ ਵੰਜੇ ਪਾਇਆ

785
ਜਿਉਂ ਜਿਉਂ ਡੰਗ ਵੇਖਣ ਹੀਰੇ ਦਾ, ਤਿਊਂ ਤਿਊਂ ਰੋਵਣ ਭਾਈ
ਖੁੱਲੇ ਵਾਲ਼ ਜ਼ਨਾਨੇ ਸਾਰੇ , ਰੋਵਣ ਖੇਹ ਉਡਾਈ
ਸਹਿਤੀ ਰੋ ਕਰੇਂਦੀ ਨਾਅਰੇ , ਨਖਥੀ ਇਹ ਕਮਾਈ
ਆਖ ਦਮੋਦਰ ਬਸ਼ਈਰ ਡੁੰਗੀ , ਜਾਂ ਦੱਸਣ ਅਤੇ ਆਈ

786
ਤਾਂ ਅਲੀ ਬਿਨਾ ਹੋ ਕਾਰਾ ਕੀਤਾ , ਤਾਂ ਅਸਵਾਰ ਮੰਗਾਏ
"ਜਿਥੇ ਕੋਈ ਮਾਂਦਰੀ ਨੀਹੇ , ਮੂਲ ਨਾ ਕੁ ਛਿੜਿਆ ਹੈ"
ਤਾਂ ਸਹਿਤੀ ਆਖੇ ਪਿਓ ਤਾਈਂ , ਮੈਂਡੀ ਭੀ ਗੱਲ ਸੁਣਿਆ ਹੈ
ਆਖ ਦਮੋਦਰ ਸਨ ਪਿਓ ਮੈਂਡਾ , ਆਖ ਬਚਨ ਸੁਣਾਏ

787
"ਬਾਬਾ ! ਜੇ ਆਪਣੀ ਦਸਤੀ ਆਹੀ , ਤਾਂ ਬਣੀ ਕਜ਼ਾ ਤਣਾ ਹੈਂ
ਧੋਬਾ , ਮੋਚੀ ਹੋਰ ਜੁਲਾਹਾ , ਸੱਪ ਲੜਿਆ ਇਨ੍ਹਾਂ ਤਾਈਂ
ਤਰਾ ਹੈ ਮੋਏ ਸੋ ਅੱਖੀਂ ਡਿਠੇ , ਆਨਦਿਆ ਨੇਂ ਦੇਣ ਤਾਈਂ
ਅਕਸ ਜੋਗੀ ਨੇ ਆਨ ਜਿਵਾਏ , ਆ ਪੈਦਾ ਹੋਇਆ ਕਦਾਈਂ "

788
"ਕਿਹਾ ਰੰਗ ਜੋਗੀ ਦਾ ਧਿਆ ! ਉਹ ਕੀਕਣ ਹੱਥ ਆਵੇ
ਜੇ ਕੋਈ ਦਸ ਕਦਾਈਂ ਦੇਵੇ , ਅਸਾਂ ਆਨ ਸੁਣਾਵੇ
ਜੇ ਵੇਖਾਂ ਤਾਂ ਆਪ ਵੰਜਾ ਹਾਂ , ਹੱਕੇ ਕੋਈ ਘਣ ਆਵੇ
ਸਹਿਤੀ ਆਖੇ ਕੱਲ੍ਹ ਮੈਂ ਡਿੱਠਾ , ਜੇ ਰੱਬ ਨਾ ਮੋਹ ਭੁਲਾਵੇ"

789
"ਮੂੰਹ ਬੱਧੇ ਮਿੱਥੇ ਪੈਰੇ , ਹੱਥੇ , ਆਪ ਨਾ ਮੂਲ ਵਿਖਾਵੇ
ਵਣਜ ਵੇਖੋ ਵਸਤੀ ਵਿਚੋਂ ਜੋਗੀ ਕਿਵੇਂ ਮੱਤ ਹੱਥ ਆਵੇ
ਹੋਵਣ ਬਖ਼ਤ ਤੁਸਾਡੇ ਬਾਬਾ ! ਜੇ ਕੋਈ ਆਨ ਮਿਲਾਵੇ
ਆਖ ਦਮੋਦਰ ਤੱਤੇ ਵੇਲੇ, ਹੁਣੇ ਸਿਆਲ਼ ਜੀਵਾਵੇ"

790
ਪਤਨ ਅਤੇ ਰਹੇ ਚਰੋਕਾ , ਲੋਕਾਂ ਡਿੱਠਾ ਆਇਆ
ਸਹੀ ਕੇਤੂ ਨੇਂ , ਜਾ ਕਹਿਓ ਨੀਂ , ਅਸਾਂ ਨਜ਼ਰੀ ਆਇਆ
ਚਲੇ ਰਾਠ , ਨਾ ਕੋਈ ਬਾਕੀ , ਗੱਲ ਵਿਚ ਪਲੋ ਪਾਇਆ
ਆਖ ਦਮੋਦਰ ਨਾਲ਼ ਮਹਾਜਨ , ਆਪ ਅਲੀ ਓਥੇ ਆਇਆ