ਹੀਰ

ਸਫ਼ਾ 83

821
ਬੱਗੇ , ਰੁੱਤੇ , ਪੀਲੇ , ਕਾਲੇ , ਲਿਖ ਸੱਪਾਂ ਦੇ ਆਏ
ਜੋਗੀ ਪੜ੍ਹਦਾ ਮੰਤਰ ਤੋ ਯਹੀਂ , ਪੈਰ ਨਾ ਧਰਤੀ ਲਾਏ
ਜਿਸ ਡੁੰਗੀ ਨੂੰਹ ਤੈਂਡੀ ਬਾਬਾ, ਅਜੇ ਉਹ ਨਹੀਂ ਮੂੰਹ ਵਿਖਾਏ
ਸਨ ਬਾਬਾ ! ਹੀਰ ਪਾਸਾ ਪਰਤਿਆ, ਸੇ ਵਾਰੀ ਤੁਸਾਂ ਵਧਾਏ "

822
ਬਿਰਹਾ ਮਾਰ ਸੁਧਾਈ ਅੰਦਰ, ਮਿਲੀ ਸੋ ਆ ਤੋ ਆਈਂ
ਰੋਵਣ ਹੀਰ ਰੰਝੇਟਾ ਦੋਵੇਂ , ਬਣੀ ਜੋ ਬਾਬ ਅਸਾਹੀਂ
" ਹੱਸੋ , ਖੇਡੋ , ਮੌਜਾਂ ਕਰਿਓ , ਮੈਂ ਬਿੱਲ ਬੈਠੀ ਆਹੀ
ਆਖ ਦਮੋਦਰ ਜੇ ਮਰਨ ਅਹੁਲਿਆ , ਤੁਸੀਂ ਖੇਡੋ ਕਿਉਂ ਨਾਹੀਂ ?"

823
ਖਾਵਣ ਰੱਜ , ਰੋਜ਼ ਬਹਿ ਅੰਦਰ , ਬਹਿ ਬਹਿ ਫ਼ਿਕਰ ਕਰੇਨਿ
ਅੰਦਰ ਧੁਖ , ਨਾ ਛੌਡੇ ਮੂਲੇ , ਮਿੱਥੇ ਹੱਥ ਲਈਨੀ
ਜਿਉਂ ਜਿਉਂ ਮੁਦਤ ਨੇੜੇ ਆਵੇ , ਤਿਊਂ ਤਿਊਂ ਮਤੇ ਪੱਕੀਨੀ
ਆਖ ਦਮੋਦਰ ਕੁੱਝ ਨਾ ਸੱਜੇ , ਬੈਠ ਅਸਾਸ ਭਰੇਨੀ

824
ਤਾਂ ਸਹਿਤੀ ਫਿਰ ਕਰੇ ਦਿਲਾਸਾ , "ਧੀਦੋ !ਤੁਧ ਸੁਣਾਈਂ
ਜੇ ਵੱਸ ਚਲੇ ਚਾਕਾ ਮੈਂਡਾ , ਤਾਂ ਅੱਜ ਦੂਏ ਨਿਭਾਈਂ
ਜੇ ਵੱਸ ਮੈਂਡਾ ਹੋਵੇ ਧੀਦੋ , ਘੱਟ ਨਾ ਮੈਂ ਕਰ ਸਾਹੀਂ
ਤੋੜੇ ਮਰਾਂ ਮਰੀਂਦੀ ਚਾਕਾ , ਤੀਂ ਨਾਲ਼ ਹੀਰ ਚਲਾਈਂ "

825
" ਇਹ ਸਿਰ ਸਦਕੇ ਕੀਤਾ ਸਹਿਤੀ ,ਅਸੀਂ ਨਾ ਲਾਹ ਸਨਗਾਈਂ
ਲਾਹੇ ਨੇਕੀ ਕੌਣ ਤੁਸਾਡੀ , ਮੂਲ ਨਾ ਅਸੀਂ ਲਹਾਈਂ
ਜਿਹੀ ਚਾਈ ਆ, ਨਿਭਾ ਤੋ ਯਹੀ , ਅਸੀਂ ਗੱਲ ਪਏ ਤਸਾਹੀਂ
ਆਖ ਦਮੋਦਰ ਅਸੀਂ ਵਿਚਾਰੇ ਚਾਰਾ ਕੋਈ ਨਾਹੀਂ "

826
"ਖੇਡੋ ਹੱਸੋ , ਖ਼ੁਸ਼ੀਆਂ ਕਰੋ ,ਅਸਾਂ ਸਿਰ ਅਹਿਦ ਉਠਾਇਆ
ਕਿਹਾ ਸਰਫ਼ਾ ਮਰਨ ਜੀਵਨ ਦਾ , ਮਰਨ ਜਿਹਨਾਂ ਸਿਰ ਚਾਇਆ
ਜੇ ਧੀਦੋ ! ਉਧ ਹੋਈ ਆਸੇ ਪੂਰੀ , ਰਹੇ ਨਾ ਮਰਨ ਹਾਇਆ
ਆਖ ਦਮੋਦਰ ਮੈਂ ਬਿੱਲ ਬੱਕਰਾ ,ਸਿਰ ਕੰਮ ਤੁਸਾਡੇ ਆਇਆ"

827
ਅੱਠੇ ਪਹਿਰ ਫ਼ਿਕਰ ਤ੍ਰੈਹਾਂ ਨੂੰ, ਮੌਤ ਨੇੜੇ ਆਈ
"ਕਰ ਧੀਰੇ , ਨਾ ਕਾਹਲ਼ ਥੀਵੋ, ਖਾਵੋ ,ਘੋਲ਼ ਘੁਮਾਈ"
ਗਾ ਨਵੇਂ ਦੇਣਾ ਕਿਆ ਵੇਂਦੀਆਂ ਲੱਗੇ , ਸਾਇਤ ਸਿੱਖੀ ਨਾ ਕਾਈ
ਆਖ ਦਮੋਦਰ ਉਠੋ ਹਾਰੀ , ਤਾਂ ਸਭਾ ਪੁੱਛਣ ਆਈ

828
"ਸਨ ਮਾਏ ! ਹਿੱਕ ਗੱਲ ਅਸਾਡੀ , ਹਿੱਕ ਅਚਰਜ ਨਜ਼ਰੀ ਆਇਆ
ਵੱਡਾ ਸੱਪ , ਸੱਪ ਤੇ ਚੜ੍ਹਿਆ, ਕਾਲ਼ਾ ਰੰਗ ਤਿਸ , ਆਇਆ
ਜੋਗੀ ਪਕੜ , ਪੈਰ ਹੀਰੇ ਦਾ , ਤਿਸ ਦੇ ਅੱਗੇ ਪਾਇਆ
ਆਖ ਦਮੋਦਰ ਤੁਸੀਂ ਵਧਾਏ , ਹੀਰੇ ਪਾਸ ਹਿਲਾਇਆ "

829
"ਸਨ ਮਾਏ ! ਹਿੱਕ ਗੱਲ ਅਸਾਡੀ ਹਿੱਕ ਅਚਰਜ ਨਜ਼ਰੀ ਆਇਆ
ਵੱਡਾ ਸੱਪ , ਸੱਪ ਤੇ ਚੜ੍ਹਿਆ , ਕਾਲ਼ਾ ਰੰਗ ਤਿਸ , ਆਇਆ
ਜੋਗੀ ਪਕੜ , ਪੈਰ ਹੀਰੇ ਦਾ ,ਤਿਸ ਦੇ ਅੱਗੇ ਪਾਇਆ
ਆਖ ਦਮੋਦਰ ਤੁਸੀਂ ਵਧਾਏ , ਹੀਰੇ ਪਾਸ ਹਿਲਾਇਆ"

830
" ਅਗਲੇ ਹਫ਼ਤੇ ਆ ਦੋ ਬਾਬਾ ! ਹੀਰ ਥਵਾਨ ਤਾਈਂ
ਕਰੋ ਸ਼ਾਦੀ , ਤੁਸਾਂ ਮੁਬਾਰਕ , ਜਾਨੋਂ ਅੱਜ ਜਿਵਾਈ
ਧੁਰ ਸ਼ਦਿਆ ਨੇ ਛੁੱਟੀ ਨੀਹੇ , ਮਿਹਰ ਕੀਤੀ ਆਹੇ ਸਾਈਂ
ਸਹੀ ਸਲਾਮਤ , ਛੁੱਟੀ ਨੀਹੇ , ਦਿਲ ਕਰੋ ਖ਼ੈਰਾਇਤ ਦੇਵਨ ਤਾਈਂ "