ਹੀਰ

ਸਫ਼ਾ 84

831
ਤਾਂ ਸਨ ਅਲੀ ਕਰੇ ਤਿਆਰੀ , ਟਮਕ ਢੋਲ ਧਰਾਏ
ਭਲਾ ਥੀਆ , ਸਲੇਟੀ ਛੁੱਟੀ, ਜਣ ਅਸੀਂ ਅੱਜ ਵਧਾਏ
ਖ਼ੈਰਾਇਤ ਦੇ ਕੋਠੇ ਛੋੜੇ , ਆਲਮ ਘੁੰਣ ਆਏ
ਆਖ ਦਮੋਦਰ ਖਿੜੇ ਦੱਸਣ , ਸਭਨਾਂ ਰੰਗ ਸਿਵਾਏ

832
"ਸਨ ਹੀਰੇ ! ਬਾਕੀ ਇਕ ਹਫ਼ਤਾ ,ਕੀਕਣ ਕੀਜੇ ਭਾਈ ?
ਆਖ਼ਿਰ ਕੂੜ ਬੋਲੀਂਦੀ ਹੱਟੀ, ਇਸ ਮੁਨਿਆਦ ਨਾ ਕਾਈ
ਵੇਖਣ ਕੀਕਣ ਹੋਸੀਗੇ, ਪੁਣਦੀ ਸਿੱਧ ਨਾ ਕਾਈ
ਆਖ ਦਮੋਦਰ ਆਖ਼ਿਰ ਸੁਣੀ ਏ , ਸਾਈ ਆਖ਼ਿਰ ਆਖ਼ਿਰ ਆਈ"

833
ਜਾਂ ਗੁਜ਼ਰੇ ਪੰਜ ਦਿਹਾੜੇ ਅੰਦਰ, ਤਾਂ ਸਹਿਤੀ ਆਖ ਸੁਣਾਇਆ
"ਸੋ ਕੁਛ ਨਾਲ਼ ਤੁਸਾਡੇ ਕੀਤਾ , ਜੋ ਮੈਂ ਥੀਂ ਹੋ ਆਇਆ
ਥੀਵ ਤਿਆਰ ਸਨ ਦੇਵਨ ਤਾਈਂ ਮੈਂ ਤਾਂ ਇਹੋ ਭਾਈਆ
ਆਖ ਦਮੋਦਰ ਤ੍ਰੈਹਾਂ ਜਣਿਆਂ , ਇਹੋ ਮੱਤ ਪਕਾਇਆ"

834
ਤਾਂ ਦਿੱਤੀ ਸੰਨ ਤ੍ਰੈਹਾਂ ਰਾਤੀਂ , ਥੀਏ ਤਿਆਰ ਤਦਾਹੀਂ
" ਜੇ ਵੱਸ ਚਲੇ ਮੈਂਡਾ ਚਾਕਾ, ਤੀਂ ਨਾਲ਼ ਹੀਰ ਪਰ ਨਾਈਂ
ਕਿਹਾ ਤਾਊ ਦੇਸੂ ਪੈਰਾਂ ਨੂੰ , ਅੱਡੋ ਪੰਖੀ ਨਿਆਈਂ
ਆਖ ਦਮੋਦਰ ਸੁਣੋ ਸਾਈਂ ਰਾਂਝਾ , ਤੁਸਾਂ ਅਸਾਂ ਸੁਣਾਈਂ"

835
ਤਾਂ ਸਹਿਤੀ ਕੁਤਰੋ ਪਾ ਕੀਤਾ ", ਤੁਸੀਂ ਕਰੋ ਤਿਆਰੀ ਆਹੀ
ਵੱਡੇ ਵੇਲੇ ਮੰਜ਼ਿਲ ਕਿਰਿਆ ਹੈ , ਟਿੱਕੂ ਕਥਾਉਂ ਨਾਹੀਂ
ਪਿੱਛੇ ਬਾਬ ਅਸਾਡੇ ਬੰਸੀ , ਸੌ ਤਾਂ ਮਹੀਂ ਵਿਖਾਈਂ
ਆਖ ਦਮੋਦਰ ਸਾਈਂ ਹਵਾਲੇ ਰਾਂਝਾ , ਅਸਾਂ ਤਸਾਦਂ ਸਾਈਂ"

836
ਜਿਲੇ ਵਿਦਾਅ ਕਰ ਸਹਿਤੀ ਕੋਲੋਂ , ਕੀਤੀ ਮੰਜ਼ਿਲ ਤਦਾਹੀਂ
ਨਾਲ਼ ਕਜ਼ਾਈਂ ਮੂਲ ਅਲਨਘੀ , ਫਿਰ ਫਿਰ ਅਤੇ ਜਾਹੀ
ਸਾਰੀ ਰਾਤ ਕੇਤੂ ਨੇਂ ਪੈਂਡਾ , ਤੇਲ਼ੀ ਬੇਲ ਨਿਆਈਂ
ਆਖ ਦਮੋਦਰ ਜੋ ਪੋਹ ਫੁੱਟੀ , ਤਾਂ ਆਜ਼ਿਜ਼ ਹੋਏ , ਸਦਨ ਸਹਿਤੀ ਤਾਈਂ

837
ਤਦਨ ਸਹਿਤੀ ਉੱਠੀ ਭਿੰਨੀ , ਇਨ੍ਹਾਂ ਗੱਲ ਸੁਣਾਈ
ਦੱਬੀ ਸੰਨ , ਸਾਂਪ ਕਰਕੇ , ਇਥੇ ਧੋਈਂ ਪਾਈ
ਕੀਕਣ ਹੀਰੇ , ਮੂਲ ਉਲੰਘਣ , ਸਹਿਤੀ ਗੱਲ ਪਛਾਈ
ਬਹੁਤਾ ਜਮ ਸਹੀ ਇਸ ਬੂਟੀ , ਹੋਸੀ ਤਲਈਯਂ ਆਈ

838
ਦਿਉਂ ਦੂਜੇ ਵੀ ਫੇਰ ਇਨ੍ਹਾਂ ਨੇ ਮੰਜ਼ਿਲ ਭਰ ਭਰ ਕੀਤੀ
ਹਾਏ ਹਾਏ ਜਿਲੇ ਕਰੇਂਦੇ , ਨੱਸਣ ਸੁਣਦੀ ਤਾਈਂ
ਚਾਰੇ ਫਿਰ ਚਲੇ ਉਠ ਪਵੀਏ , ਦੋਹਾਂ ਚੋਰੀ ਕੀਤੀ
ਪੰਦਰਾਂ ਕੋਹ ਕੇਤੂ ਨੇਂ ਪਨੀਡਾ , ਦਿਉਂ ਹੋਇਆ, ਨੱਸ ਬੀਤੀ

839
ਛਪੇ ਜਾ ਦੋਵੇਂ ਵਿਚ ਬੇਲੇ , ਤੋਸ਼ਾ ਪੱਲਿਓਂ ਖਾਇਆ
ਚਾਰੇ ਪਹਰਨਾ ਥੀਏ ਜ਼ਾਹਰ ਬੈਠਿਆਂ ਆਪ ਛੁਪਾਇਆ
ਜਾਂ ਆਈ ਰਾਤ , ਦੋਹੀਂ ਉਠ ਚਲੇ, ਪਾਸੇ ਖੰਭ ਲਗਾਇਆ
ਆਖ ਦਮੋਦਰ ਤਾਂ ਦਿਉਂ ਤੀਜੇ , ਅਲੀ ਹੀਰ ਨਹੂਆਉਣ ਆਇਆ

840
ਡੋਮੇਨਾਂ ਸਿਰ ਘੜੇ ਲੱਸੀ ਦੇ , ਗਾਵਣ ਗੀਤ ਤਦਾਹੀਂ
ਨਾਲ਼ ਸਵਾਣੀਆਂ ਅਤੇ ਸਾਉ , ਦੇ ਖ਼ੈਰਾਇਤ ਰਾਹੀਂ
ਜਾਹਗਾ ਜਾਹਗਾ ਗੀਤ ਸੁਣੀਵੇ , ਖੇੜਾ ਹੱਥ ਅਠਾਈ
ਅੱਤ ਭੱਤੇ , ਬਾਘਾ ਅਤੇ ਡੂ ਹੈ , ਬਹੁਤੇ ਆਲਮ ਆਈ