ਅੱਜ ਦੌਲਤਾਂ ਸਾਡੇ ਆਇਆਂ ਨੀਂਂ

ਲੰਮੀ ਰਾਤ ਸੀ ਦਰਦ ਫ਼ਿਰਾਕ ਵਾਲੀ
ਤੇਰੇ ਕੌਲ ਤੇ ਅਸਾਂ ਵਸਾਹ ਕਰਕੇ
ਕੌੜਾ ਘੁੱਟ ਕੀਤੀ ਮਿੱਠੜੇ ਯਾਰ ਮੇਰੇ
ਮਿੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ
ਤੇਰੇ ਕੌਲ ਤੇ ਅਸਾਂ ਵਸਾਹ ਕਰਕੇ
ਝਾਂਜਰਾਂ ਵਾਂਗ, ਜ਼ੰਜੀਰਾਂ ਝਣਕਾਈਆਂ ਨੇਂ
ਕਦੀ ਪੈਰੀਂ ਬੇੜੀ(ਆਂ) ਚਾਈਆਂ ਨੇਂ
ਕਦੀ ਕੰਨੀਂ ਮੁੰਦਰਾਂ ਪਾਈਆਂ ਨੇਂ
ਤੇਰੀ ਤਾਂਘ ਵਿਚ ਪੱਟ ਦਾ ਮਾਸ ਦੇ ਕੇ
ਅਸਾਂ ਕਾਗ ਸੱਦੇ, ਅਸਾਂ ਸੀਂਹ ਘੱਲੇ
ਰਾਤ ਮੁਕਦੀ ਏ, ਯਾਰ ਆਂਵਦਾ ਏ
ਅਸੀਂ ਤੱਕਦੇ ਰਹੇ ਹਜ਼ਾਰ ਵੱਲੇ
ਕੋਈ ਆਇਆ ਨਾ ਬਿਨਾਂ ਖ਼ੁਨਾਮੀਆਂ ਦੇ
ਕੋਈ ਪੁੱਜਾ ਨਾ ਸਿਵਾ ਉਲਾਹਮਿਆਂ ਦੇ
ਅੱਜ ਲਾਹ ਉਲਾਹਮੇ ਮਿੱਠੜੇ ਯਾਰ ਮੇਰੇ
ਅੱਜ ਆ ਵਿਹੜੇ ਵਿਛੜੇ ਯਾਰ ਮੇਰੇ
ਫ਼ਜਰ ਹੋਵੇ ਤੇ ਆਖੀਏ ਬਿਸਮਿੱਲਾਹ
ਅਜ ਦੌਲਤਾਂ ਸਾਡੇ ਘਰ ਆਈਆਂ ਨੇਂ
ਜਿਹਦੇ ਕੌਲ ਤੇ ਅਸਾਂ ਵਸਾਹ ਕੀਤਾ
ਉਹਨੇ ਓੜਕ ਤੋੜ ਨਿਭਾਈਆਂ ਨੇਂ

ਹਵਾਲਾ: ਰਾਤ ਦੀ ਰਾਤ, ਫ਼ੈਜ਼ ਅਹਿਮਦ ਫ਼ੈਜ਼; ਸਫ਼ਾ 19 ( ਹਵਾਲਾ ਵੇਖੋ )