ਵੇ ਪਰਦੇਸੀਆ

ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਕਾਗ ਉਡਾਵਾਂ ਸ਼ਗਨ ਮਨਾਵਾਂ
ਵਗਦੀ ਵਾਦੇ ਤਰਲੇ ਪਾਵਾਂ
ਤੁਰੀ ਯਾਦ ਪਵੇ ਤੇ ਰੋਵਾਂ
ਤਰਾ ਜ਼ਿਕਰ ਕਰਾਂ ਤਾਂ ਹੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਦਰਦ ਨਾ ਦੱਸਾਂ ਘੁੱਲਦੀ ਜਾਵਾਂ
ਰਾਜ਼ ਨਾ ਖੋਲਾਂ ਮੁੱਕਦੀ ਜਾਵਾਂ
ਕਿਸ ਨੂੰ ਦਿਲ ਦੇ ਦਾਗ਼ ਵਿਖਾਵਾਂ
ਕਿਸ ਦਰ ਅੱਗੇ ਝੋਲ਼ੀ ਢਾਵਾਂ
ਵੇ ਮੈਂ ਕਿਸ ਦਾ ਦਾਮਨ ਖੁਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਸ਼ਾਮ ਉਡੀਕਾਂ, ਫ਼ਜਰ ਉਡੀਕਾਂ
ਆਖੀਂ ਤੇ ਸਾਰੀ ਉਮਰ ਉਡੀਕਾਂ
ਆਂਡ ਗਵਾਂਢੀ ਦੇਵੇ ਬਲਦੇ
ਰੱਬਾ ਸਾਡਾ ਚਾਨਣ ਘੁਲਦੇ
ਜੱਗ ਵਸਦਾਏ ਮੈਂ ਵੀ ਵਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਹਵਾਲਾ: ਰਾਤ ਦੀ ਰਾਤ, ਫ਼ੈਜ਼ ਅਹਿਮਦ ਫ਼ੈਜ਼; ਸਫ਼ਾ 17 ( ਹਵਾਲਾ ਵੇਖੋ )