ਕਬਰ ਦੀ ਕੋਠੜੀ

ਇਹ ਤੇ ਜ਼ਮੀਨ ਅਸਮਾਨ ਦਾ ਫ਼ਰਕ ਬੀਬਾ ਉਹ ਹੈ ਜੀਂਦਾ ਤੇ ਅਸੀਂ ਹੋਏ ਆਂਂ
ਤਾਹੀਓਂ ਵਾਰ ਤੇ ਵਾਰ ਉਹ ਪਿਆ ਕਰਦਾ ਅਸੀਂ ਕਬਰ ਦੀ ਕੋਠੜੀ ਹੋਏ ਆਂਂ
ਅੰਦਰ ਮੁਨਕਰ ਨਕੀਰ ਦੀ ਮਾਰ ਸਾਨੂੰ ਬਾਹਰ ਵੈਰੀਆਂ ਦੇ ਹੱਥ ਹੋਏ ਆਂਂ
ਲਾਸ਼ ਹੈਦਰੀ ਦੀ ਰੱਬਾ ਕਿਵੇਂ ਦੱਸੇ ਅਸੀਂ ਬਦਰ ਤੇ ਅਹਿਦ ਚ ਹੋਏ ਆਂਂ