ਪਾਕ ਦੇਸ ਇਕਬਾਲ ਦੇ ਜ਼ਿਹਨ ਉਤੇ ਨਕਸ਼ਾ ਰੱਬ ਦੀ ਜ਼ਾਤ ਖਰੋਚਿਆ ਏ
ਇਹ ਨਕਸ਼ਾ ਜ਼ਮੀਨ ਤੇ ਕੀਲਣਾ ਸੀ ਕ਼ਾਇਦ-ਏ-ਆਜ਼ਮ ਨੇ ਤਾਂ ਦਬੋਚਿਆ ਏ

ਵੱਖ ਚੌਂਤਰਾ ਕਰੀਏ ਹਿੰਦੂਆਂ ਤੋਂ ਮਿਲ ਬੈਠ ਸੋਚਿਆ ਏਏ
ਖ਼ੂਨ ਅੱਖ ਦੀ ਤਲ਼ੀ ਤੇ ਰੱਖ ਕੇ ਤੇ ਅਸਾਂ ਦੇਸ ਦਾ ਚੌਂਤਰਾ ਪੋਚਿਆ ਏ

ਜਿਵੇਂ ਰਾਹਕ ਜ਼ਮੀਨ ਦੇ ਬਦਲਦੇ ਨੇਂ ਉਂਜੇ ਚਮਨ ਅੰਦਰ ਬਾਗ਼ਬਾਨ ਬਦਲੇ
ਜ਼ਰੇ ਜ਼ਰੇ ਤੇ ਹੈਦਰੀ ਨੂਰ ਵਸੇ ਕਮਲੀ ਵਾਲੜਾ ਈ ਸ਼ਮਾਦਾਨ ਬਦਲੇ