ਸੂਰਤ ਸੀਰਤ

ਸੂਰਤ ਸੀਰਤ ਸ਼ੀਸ਼ਿਓਂ ਦਿਸਦੀ ਏ ਵਿਚੋਂ ਅੱਖ ਬਸੀਰ ਦੇ ਵੇਖਿਆ ਕਰ
ਇਕੋ ਰੁਖ਼ ਤਸਵੀਰ ਦਾ ਵੇਖਣਾਂ ਐਂ ਦੋਵੇਂ ਰੁਖ਼ ਤਸਵੀਰ ਦੇ ਵੇਖਿਆ ਕਰ
ਨੇੜੇ ਦਰ ਯਤੀਮ ਦੇ ਹੋ ਕੇ ਤੇ ਕੁੰਡਲ ਜ਼ੁਲਫ਼ ਜ਼ੰਜ਼ੀਰ ਦੇ ਵੇਖਿਆ ਕਰ
ਐਨਕ ਇਸ਼ਕ ਦੀ ਲਾ ਕੇ ਹੈਦਰੀ ਤੋਂ ਜਲਵੇ ਬਦਰ ਮੁਨੀਰ ਦੇ ਵੇਖਿਆ ਕਰ