ਅੱਜ ਸੁਖ਼ਨੂਰਾਂ ਦੀ ਬਜ਼ਮ ਅੰਦਰ ਥਾਂ ਮਿਲ ਗਈ ਏ ਬੇ ਸ਼ਉਰੀਆਂ ਨੂੰ
ਨਜ਼ਮ,ਨਾਅਤ,ਗ਼ਜ਼ਲ ਉਹ ਕੀ ਲਿਖਣ ਜੂਨਾਂ ਜਾਂਦੇ ਬਹਿਰ ਦੇ ਚੋਰੀਆਂ ਨੂੰ
ਅਦਬੀ ਬਾਗ਼ ਚੋਣ ਸੋਨੜੇ ਫੁੱਲ ਦੱਸਣ ਕਦੀ ਨਾ ਅੰਨ੍ਹਿਆਂ ਮੋਰੀਆਂ ਨੂੰ
ਸ਼ੇਰ ਪਿੰਜਰੇ ਹੈਦਰੀ ਤਾੜ ਕੇ ਤੇ ਲਈ ਫਿਰਦੇ ਨਾਲ਼ ਕਤੂਰਿਆਂ ਨੂੰ