ਮੇਰਾ ਵੀਰ ਜਤਿੰਦਰ ਪੁਨੂੰ

ਮੇਰਾ ਵੀਰ ਜਤਿੰਦਰ ਪੁਨੂੰ, ਤੇਜ਼ਧਾਰ ਤਲਵਾਰ ਦੇ ਵਰਗਾ
ਹਰ ਪਲ ਹਰ ਥਾਂ, ਨਜ਼ਰ ਟਿਕਾਏ, ਕੋਈ ਨਾ ਮੇਰੇ ਯਾਰ ਦੇ ਵਰਗਾ

ਇਸ ਨੂੰ ਸੁਣ ਕੇ ਹਰ ਵਾਰੀ ਹੀ, ਜੀ ਕਰਦਾ ਹੈ ਸੁਣਦੇ ਰਹੀਏ
ਦੁਸ਼ਮਣ ਖ਼ਾਤਿਰ ਸ਼ਬਦ ਹਮੇਸ਼ਾਂ, ਵਰਕੇ ਤੇਜ਼ ਕਟਾਰ ਦੇ ਵਰਗਾ

ਤਰਨ ਤਾਰਨੀ ਪੌਣ ਤੇ ਪਾਣੀ ਸਾਹੀਂ ਬਾਣੀ ਗੁਰ ਅਰਜੁਨ ਦੀ,
ਦੁਸ਼ਟ ਦਮਨ ਦਾ ਆਗਿਆਕਾਰੀ, ਅੰਖੇਲੀ ਭਬਕਾਰ ਦੇ ਵਰਗਾ

ਤਰਕ ਦਲੀਲ ਤੇ ਸ਼ਬਦ ਮੁਹਾਰਤ, ਚੁਣ ਚੁਣ ਵਾਕ ਪੜ੍ਹਾਵੇ ਸਾਨੂੰ
ਮੇਰੇ ਦੇਸ਼ ਪੰਜਾਬ ਦੀ ਪੂੰਜੀ, ਦਾਨਿਸ਼ਵਰ ਦਸਤਾਰ ਦੇ ਵਰਗਾ

ਮੰਡੀ ਅੰਦਰ ਮਾਲ ਵਿਕਾਊ, ਸ਼ਰਮ ਧਰਮ ਸਭ ਲੁਕਦੇ ਫਿਰਦੇ
ਦੇਸ ਅਤੇ ਪ੍ਰਦੇਸ ਚ ਬੜ੍ਹਕੇ, ਸਾਨ ਚੜ੍ਹੇ ਹਥਿਆਰ ਦੇ ਵਰਗਾ

ਧਰਤੀ ਦੀ ਮਰਿਆਦਾ ਸਮਝੇ, ਬੀਤਿਆ, ਅੱਜ, ਤੇ ਜਾਨੈਂ ਕੱਲ੍ਹ ਨੂੰ,
ਸੂਰਜ ਤੋਂ ਪਰਵਾਜ਼ ਅਗੇਰੇ, ਰੂਹੋਂ ਬਾਜ਼ ਉਡਾਰ ਦੇ ਵਰਗਾ

ਅਗਨ ਨਿਰੰਤਰ, ਲੱਗਣ ਅਥਾਹ ਤੇ, ਦਮ ਦਮ ਫ਼ਿਕਰ ਸੋ ਅਸੀਂ ਤੁਰਦੇ,
ਕਰੇ ਨਿਛਾਵਰ ਦਿਲ ਦੀ ਪੂੰਜੀ, ਦੌਲਤਮੰਦ ਦਿਲਦਾਰ ਦੇ ਵਰਗਾ

ਹਵਾਲਾ: ਰਾਵੀ, ਗੁਰਭਜਨ ਗਿੱਲ; ਸਾਂਝ ਲਾਹੌਰ; ਸਫ਼ਾ 13 ( ਹਵਾਲਾ ਵੇਖੋ )