ਮਿਰਜ਼ਾ ਸਾਹਿਬਾਂ

Page 23

111۔
ਕਲਾਮ ਸਾਹਿਬਾਨ

ਛੋਟਾ ਦ ਸੁਣਾਈਂ ਹਾਣ ਦਾ ਗੱਲਾਂ ਕਰ ਨਾਈਂ ਢੇਰ
ਸਿਆਲੀਂ ਬੰਦਿਆਂ ਵਾਲਿਆਂ ਨੈਣੀਂ ਲੀਨਾਈਂ ਘੇਰ
ਵਾਸਾ ਘਰ ਮਤਰਈ ਦੇ ਪਾਅ ਤੋਂ ਮੰਗਦੀ ਸੈਰ
ਪੂੰਨੀਆਂ ਦਿੰਦੀ ਥੋੜੀਆਂ ਸੂਤਰ ਮੰਗਦੀ ਢੇਰ
ਲੈ ਚੱਲ ਦਾਨਾਬਾਦ ਨੂੰ ਅਗਲਾ ਪੰਧ ਨਬੇੜ
ਵੇਖ ਤਮਾਸ਼ਾ ਹਾਫ਼ਜ਼ਾ ਦੁਨੀਆ ਨੂੰ ਚਾ ਛੇੜ

112۔

ਨੀਲੀ ਜਿਹੀ ਦਨਬਲੀ ਆਂਦੀ ਟਲੀਉਂ ਟੂਰ
ਘਰ ਨਹੀਂ ਸਾਈ ਬਾਪ ਦੇ ਮੰਗ ਲਿਆਵੀਂ ਹੋਰ
ਨਹੀਂ ਦੋ ਬੇਲਾ ਕੱਢਦੀ ਪਿੱਠ ਨਹੀਂ ਇਹਦੀ ਜ਼ੋਰ
ਖ਼ਾਨ ਖੀਵੇ ਦੇ ਝਾ ਨਜਰੇ ਸਾਰੇ ਰਾਤਬ ਖ਼ੋਰ
ਭੱਜੀਆਂ ਜਾਣ ਨਹੀਂ ਦੇਵਨਦੇ ਉਧਲ ਗਈਆਂ ਦੇ ਚੋਰ
ਵੇਖ ਤਮਾਸ਼ਾ ਹਾਫ਼ਜ਼ਾ ਬੁੱਤ ਉਡੀਕੇ ਗੋਰ

113۔

ਜਵਾਬ ਮਿਰਜ਼ਾ

ਨੀਲੀ ਵੇਖ ਨਾ ਦਨਬਲੀ ਝੋਰੇ ਜੀ ਨਾ ਪਾ
ਡਰਦੇ ਧਰਤੀ ਪਖਨੋਂ ਚੁਗ ਨਾ ਚੁਗਦੇ ਆ
ਹਿਰਨ ਮਰੀਂਦੀ ਚੱਲ ਕੇ ਸੀਅੜ ਸਨਬ ਰਲ਼ਾ
ਦੋਂਹ ਨੀਈਂ ਦਾ ਖੱਟਿਆ ਨੀਲੀ ਛੱਡਿਆ ਪਾ
ਚੜ੍ਹਨਾਈਂ ਆਪਣੇ ਸ਼ੌਕ ਨੂੰ ਨੀਲੀ ਨੰਦ ਨਾ ਜਾ
ਪੱਤੇ ਨੀਲੀ ਦੇ ਲਈਂ ਕਦੀ ਸੱਜੀ ਟੰਗ ਵਲ਼ਾ
ਚੜ੍ਹੇਂ ਤੋਂ ਪਿੱਠ ਤੇ ਆਇ ਦਈ ਦਾਨਾਬਾਦ ਦਿਖਾ

114۔

ਬਖ਼ਸ਼ੀ ਅਕਬਰ ਬਾਤਸ਼ਾਹ ਕਾਠੀ ਸੁਣੀਂ ਲਗਾਮ
ਕਣ ਕਲਮਾਂ ਲਿੰਗ ਥੰਮੀਆਂ ਪੋਸ਼ਲ ਧਰਤ ਮਿਆਨ
ਜਿਵੇਂ ਬੁਰਾਕ ਰਸੂਲ ਦਾ ਨੀਲੀ ਇਸ ਉਡਾਣ
ਓੜਕ ਉਹ ਕੁੱਝ ਹੋਸੀਆ ਕਲਮਾ ਪੜ੍ਹੇ ਜ਼ਬਾਨ

115۔
ਸਾਹਿਬਾਨ ਦੀ ਤਿਆਰੀ

ਮਿਰਜ਼ਾ ਪਹੁੰਚਿਆ ਓਟ ਤੇ ਨਾਲ਼ ਜੋ ਕੀਤਾ ਯਾਰ
ਖ਼ਬਰਾਂ ਮਤਰਬ ਜ਼ਾਦੀਆਂ ਜੋ ਸੰਨ ਵਿਚ ਵਿਹਾਰ
ਖ਼ਬਰ ਸੁਣੀ ਜਦ ਸਾਹਿਬਾਨ ਤਹਿ ਕੀਤੀ ਬੰਨ੍ਹ ਸਾਰ
ਜਾਂਦੀ ਕਿਸੇ ਨਾ ਡਿੱਠੀ ਆ ਆਹੀ ਰਾਤ ਗ਼ੁਬਾਰ