ਮਿਰਜ਼ਾ ਸਾਹਿਬਾਂ

Page 44

212

ਦਾਇਰੇ ਜਾ ਕੇ ਕੋਕੀ ਆ ਖ਼ਾਨ ਵੰਝਲ ਦੀ ਨਾਰ
ਤੂੰ ਰਹਿਮੂੰ ਇਲਿਆਸ ਦਾ ਦਾੜ੍ਹੀ ਤੇ ਦਸਤਾਰ
ਵੀਰ ਵੜ੍ਹੀ ਤੇ ਵਨੀਆਂ ਲੈਣੇ ਰਾਠਾਂ ਕਾਰ
ਰਾਠ ਭੜਾਏ ਟਕਰੇਂ ਨਹੀਂ ਸੋ ਹਾਰੀ ਨਾਰ

213

ਕਲਾਮ ਰਾਅ ਰਹਿਮੂੰ ਬਰਾਦਰ ਵੰਝਲ

ਹੱਥੋਂ ਪਿਆਲਾ ਝੜ ਪਿਆ ਰਹਿਮੂੰ ਮਾਰੀ ਢਾ
ਜੋ ਕੋਈ ਖਰਲ ਦੇ ਮੂੰਹੇ ਵਿਚੋਂ ਡੇਰੇ ਢਕੀਵ ਆਇ
ਘੋੜਿਆਂ ਜ਼ਨ ਤਲਾਕ ਕਰੋ ਸਡ੍ਹੇ ਲਇਉ ਪਿੜਾ
ਅਸੀਂ ਵੀਰ ਵਿਆਹੁਣਾ ਹਜੀਹੜੀ ਕਰੇ ਖ਼ੁਦਾ

214
ਕਲਾਮ ਔਰਤ ਝਾਂਬ ਖ਼ਾਨ

ਔਰਤ ਅੱਗੇ ਝਾਂਬ ਦੇ ਇਕ ਰੋਸਨਾਈ ਬਾਤ
ਰਹਿ ਖਾਂ ਦਿਸੇਂ ਆਪਣੀ ਬਣਾ ਚੜ੍ਹਸਾਈਂ ਹਾਠ
ਬਦਲਾ ਮਿਰਜ਼ੇ ਖ਼ਾਨ ਦਾ ਹੱਥੀਂ ਲਯਸਾਈਂ ਆਪ

215

ਰਾਅ ਰਹਿਮੂੰ ਦੀ ਚੜ੍ਹਤ

ਦਾਇਰੇ ਦੇ ਵਿਚ ਬੈਠ ਕੇ ਰਹਿਮੂੰ ਲਿਖੇ ਖ਼ਤ
ਚੰਨ ਚੁਣ ਕੱਢਦਾ ਘਬਰੋ ਦੇਣ ਮੁੱਛਾਂ ਨੂੰ ਵੱਟ
ਹੱਥੀਂ ਮਹਿੰਦੀ ਮੌਤ ਦੀ ਚੜ੍ਹ ਪੀਓ ਨੇਂ ਜੱਟ

216

ਖ਼ਾਨ ਮੰਗਾਈ ਸਾਵਲੀ ਮੰਗਵਾਂ ਦੇ ਵਿਚ ਹੂਰ
ਅੱਖੀਂ ਲਹੂ ਬਰਾਤਵੇ ਸਾਕਾ ਕਰੇ ਜ਼ਰੂਰ
ਵੇਖ ਇਸ਼ਕ ਦੇ ਪਾਸਨੇ ਸੁੱਟ ਪਈ ਪੰਜ ਤੋਰ