ਮਿਰਜ਼ਾ ਸਾਹਿਬਾਂ

ਪੈਦਾਇਸ਼ ਮਿਰਜ਼ਾ

7
ਜਿਸ ਦਿਨ ਮਿਰਜ਼ਾ ਜੰਮਿਆਂ ਉਹ ਦਿਨ ਨੂਰੋ ਨੂਰ
ਜ਼ਿਆਰਤ ਕਰਨ ਫ਼ਰਿਸ਼ਤੇ ਝੋਲ ਖਿਡਾਇਆ ਹੋਰ
ਵਾਲਸ਼ਮਸ ਵਾਲਜ਼ਹਾ ਹੋਇਆ ਨੂਰ ਜ਼ਹੂਰ
ਕਾਲੂ ਬੁਲਾ ਕਰ ਜਾਣਨਾ ਕੀਤਾ ਰੱਬ ਮਸ਼ਹੂਰ
ਹਾਸਲ ਹੋਇਆਂ ਨਿੱਕੀਆਂ ਬਦੀਆਂ ਹੋਈਆਂ ਦੂਰ
ਮਿਲੀ ਮੁਬਾਰਕ ਆਸ਼ਿਕਾਂ ਜਾਂ ਗਏ ਮਿਅਰਾਜ ਹਜ਼ੂਰ
ਆਖ਼ਰੀ ਆਸ਼ਿਕ ਉਸ ਨੂੰ ਕੀਤਾ ਰੱਬ ਗ਼ਫ਼ੂਰ

8
ਜਿਸ ਦਿਨ ਮਿਰਜ਼ਾ ਜੰਮਿਆਂ ਪ੍ਹੀੜੀ ਅਤੇ ਬਾਲ
ਗੱਲਾਂ ਕਰੇ ਨਾਲ਼ ਇਸ਼ਕ ਦੇ ਕਰੇ ਜਵਾਬ ਸਵਾਲ
ਕੰਮ ਪਵੇ ਤੁਧ ਨਾਲ਼ ਜੇ ਕਿਥੋਂ ਕਿਡਾਂ ਭਾਲ਼
ਲੈਲਾਂ ਮਜਨੂੰ ਜਥ ਗੁਜ਼ਰੀ ਓਥੇ ਕੀਤੀ ਜਾਲ਼
ਸ਼ੀਰੀਂ ਤੇ ਫ਼ਰਹਾਦ ਕੋਲ਼ ਕਈ ਲੰਘਾਏ ਸਾਲ
ਘੱਤ ਚਣਾਂਹਵੀਂ ਝੌਂਪੜੀ ਖੀਵੇ ਝੰਗ ਸਿਆਲ਼