ਖ਼ੋਰੇ ਕਿਸ ਗਲੀ ਚੋਂ ਮੈਂ ਹਾਂ ਲੰਘਦੀ ਪਈ ?

ਖ਼ੋਰੇ ਕਿਸ ਗਲੀ ਚੋਂ ਮੈਂ ਹਾਂ ਲੰਘਦੀ ਪਈ ?
ਡਰਦੀ ਡਰਦੀ ਸਹਿਮੀ ਸਹਿਮੀ ਕੰਬਦੀ ਪਈ

ਹਰ ਬੂਹੇ 'ਤੇ ਰੁਕਦੀ, ਰੋਕ ਕੇ ਟੁਰ ਪੈਂਦੀ,
ਖ਼ੋਰੇ ਕਿਹਨੂੰ ਲੱਭਦੀ ? ਮੈਂ ਕੀ ਮੰਗਦੀ ਪਈ ?

ਰੰਗਾਂ ਨੂੰ ਮੈਂ ਲੱਭਦੀ ਰਸਤਾ ਭ੍ਭੱਲ ਗਈ ਆਂ,
ਅੱਜ ਵੀ ਚੰਨਾਂ ਕਿਉਂ ਚੁਣੀ ਨੂੰ ਰੰਗਦੀ ਪਈ ?

ਕਿਧਰੇ ਝੱਲੀ ਤਾਂ ਨਹੀਂ ਹੋ ਗਈ, ਰੱਬ ਜਾਣੇ,
ਆਪੇ ਹੱਸਦੀ, ਰੋਂਦੀ, ਆਪੇ ਸੰਗਦੀ ਪਈ

ਨਿੱਤ ਟੁੱਟੀ ਇਹ ਲਾਂ, ਨਿੱਤ ਚੁਣੀ ਉਡ ਪਿਡ ਗਈ,
ਆਸਾਂ ਦੇ ਜੌੜੇ ਨਿੱਤ ਲਾਂ 'ਤੇ ਟੁੰਗਦੀ ਪਈ

ਰੂਪ ਦੀਆਂ ਗਲੀਆਂ ਦੇ ਵਿਚ ਗਵਾਚ ਗਈ,
ਖ਼ਾਵਰ ਬੇ ਰੰਗਾਂ ਤੋਂ ਤੂੰ ਰੰਗ ਮੰਗਦੀ ਪਈ ?