ਬੂਹੇ ਵੱਲ ਨੂੰ ਦੇਖਦਿਆਂ ਕੀ ਅੱਖੀਆਂ ਨੇ ?

ਬੂਹੇ ਵੱਲ ਨੂੰ ਦੇਖਦਿਆਂ ਕੀ ਅੱਖੀਆਂ ਨੇ ?
ਸ਼ਾਇਦ ਤੇਰੀਆਂ ਹੁਣ ਵੀ ਤਾਂਘਾਂ ਰੱਖੀਆਂ ਨੇ

ਅੱਡ ਗਏ ਪੰਛੀ ਮੌਸਮ ਦੇ ਤੇ ਮੌਸਮ ਨਾਲ਼,
ਦੀਵੇ ਧੂਰੀ ਬਨੇਰੇ, ਬੈਠਿਆਂ ਸਖੀਆਂ ਨੇ

ਆਉਣ ਪਸੀਨੇ, ਲੋਹਾ ਜਾਏ ਖ਼ੋਰੇ ਤਾਪ ਤਰਾ,
ਕੰਮ ਆਉਣਾ ਓੜਕ ਯਾਦਾਂ ਦੀਆਂ ਪੱਖੀਆਂ ਨੇ

ਬਣ ਬਦਲ ਮੀਂਹ ਵਸਦਾ ਚਾਰ-ਚੁਫੇਰੇ ਹੈ,
ਸਾਵਣ ਭਾਦੋਂ ਵਾਂਗੂੰ ਵਰ੍ਹਿਆਂ ਅੱਖੀਆਂ ਨੇ

ਮਹਿਲਾਂ ਦੇ ਅੰਦਰ ਉਹ ਕਿਤੇ ਗਵਾਚ ਗਈਆਂ,
ਲੋਕਾਂ ਭਾਵੇਂ ਰਾਣੀਆਂ ਕੰਤ-ਸੰਖਿਆਂ ਨੇ

ਉਹਦੇ ਲਈ ਕੀ ਲੁਤਫ਼ ਵਸਾਲਾਂ ਵਿਚ ਖ਼ਾਵਰ,
ਹਿਜਰ ਦੀਆਂ ਸੌਗ਼ਾਤਾਂ ਜਿਸ ਨੇ ਚੱਖੀਆਂ ਨੇ