ਕੰਨ ਫ਼ੀਕੁਨ ਤਾਂ ਕੱਲ੍ਹ ਦੀ ਗੱਲ

ਕੰਨ ਫ਼ੀਕੁਨ ਤਾਂ ਕੱਲ੍ਹ ਦੀ ਗੱਲ ਹੈ ਅਸਾਂ ਅੱਗੇ ਪ੍ਰੀਤ ਲਗਾਈ
ਤੂੰ ਮੈਂ ਹਰਫ਼ ਨਿਸ਼ਾਨ ਨਾ ਆਹਾ ਜਦੋਂ ਦਿੱਤੀ ਮੇਮ ਗਵਾਹੀ
ਅਜੇ ਵੀ ਸਾਨੂੰ ਉਹ ਪਏ ਦਿਸਦੇ ਬੇਲੇ ਬੂਟੇ ਕਾਹੀ
ਮਿਹਰ ਅਲੀ ਸ਼ਾਹ ਰਲ ਤਾਹੀਓਂ ਬੈਠੇ ਜਿੱਦਾਂ ਸਿਕ ਦੋਹਾਂ ਨੂੰ ਆਹੀ