ਰੋ ਰੋ ਲਿਖੀਏ ਚਿਠਿਏ

ਰੋ ਰੋ ਲਿਖੀਏ ਚਿਠਿਏ ਦਰਦਾਂ ਭਰੀਏ ਪਤਾ ਪੁੱਛੇਂ ਬਗ਼ਦਾਦ ਦੇ ਵਾਸੀਆਂ ਦਾ
ਦੀਹਵੀਂ ਜਾ ਸੁਨੇਹੜਾ ਦੁੱਖਾਂ ਭਰਿਆ ਉਨ੍ਹਾਂ ਅਕਹਿਆਂ ਦਰਸ ਪਿਆਸੀਆਂ ਦਾ
ਆਹੀਂ ਸੋਲਾਂ ਭਰੀਆਂ ਸੀਨੇ ਸੜੇ ਵਿਚੋਂ ਨਿਕਲਣ ਹਾਲ ਇਹ ਸਦਾ ਉਦਾਸੀਆਂ ਦਾ
ਤੇਰੇ ਮੁਡ਼ ਕਦੀਮ ਦੇ ਬਰਦੀਆਂ ਨੂੰ ਲੋਕ ਦਸ ਦੇ ਖ਼ੌਫ਼ ਚਪੜਾਸੀਆਂ ਦਾ

ਦਸਤਗੀਰ ਕਰ ਤੋਂ ਮਿਹਰ ਅਲੀ ਤੇ ਕੌਣ ਬਾਝ ਤੇਤੇ ਅਲੱਲਾ ਰਾਸੀਆਂ ਦਾ