ਮਿਰਜ਼ਾ ਸਾਹਿਬਾਂ

Page 4

ਭੱਠ ਰੰਨਾਂ ਦੀ ਦੋਸਤੀ , ਖੁਰੀ ਜਿਨ੍ਹਾਂ ਦੀ ਮੱਤ
ਹੱਸ ਕੇ ਲਾਵਨਦਯਿਂ ਯਾਰਯਿਂ , ਰੋ ਕੇ ਦੀਨਦਯਿਂ ਦੱਸ
ਜਿਸ ਘਰ ਲਾਏ ਦੋਸਤੀ , ਮੂਲ ਨਾ ਘੱਤੀਏ ਲੱਤ
ਸੱਠੀਂ ਹੱਥ ਨਾ ਆਉਂਦੀ , ਦਾਨਸ਼ਮੰਦਾਂ ਦੀ ਪੁੱਤ
ਸਾਹਿਬਾਨ ਆਏਂ ਨਾ ਛੱਡ ਕੇ , ਸਿਰ ਨਾ ਰਹਵੇ ਸਾਡੀ ਪੁੱਤ

ਰਾਜਾ ਝੋਰੇ ਰਾਜ ਨੂੰ , ਬੁੱਧ ਨੂੰ ਝੋਰੇ ਚੋਰ
ਗੋਰੀ ਝੋਰੇ ਰੂਪ ਨੂੰ , ਪੈਰਾਂ ਝੋਰੇ ਮੋਰ
ਚੜ੍ਹਦੇ ਮਿਰਜ਼ੇ ਖ਼ਾਨ ਨੂੰ , ਮਾਂ ਮੱਤ ਦਿੰਦੀ ਖੜੀ
ਸੱਪਾਂ ਸ਼ੇਰਾਂ ਦੀ ਦੋਸਤੀ , ਨਾ ਕਰ ਭਾਈ ਉੜੀ
ਤੀਜਾ ਕੜਾਹੀ ਹੈ ਤੇਲ ਦੀ , ਸਿਰ ਪਰ ਲਾਟ ਜਲੀ

ਮੋਸੀ ਭੱਜਿਆ ਮੌਤ ਤੋਂ , ਉਸ ਦੇ ਅੱਗੇ ਮੌਤ ਖੜੀ
ਪਰਬਤ ਭਰ ਦੇ ਟਕਰੇਂ , ਲੰਘਣ ਕਿਹੜੀ ਗਲੀ
ਰੋਂਦੀ ਬੀ ਬੀ ਫ਼ਾਤਿਮਾ , ਸਿਰ ਤੇ ਬਾਂਹ ਖੜੀ
ਮੈਂ ਕੀ ਰੱਬਾ ਤੇਰਾ ਭੇੜੀਆ , ਮੇਰੀ ਜੋੜੀ ਖ਼ਾਕ ਰਲੀ
ਅੱਜ ਦਾ ਵਾਰ ਅ ਬਚਾ ਲੈ , ਭਲਕੇ ਸਿਆਲੀਂ ਜਾ ਵੜੀਂ

ਵਿਆਹ ਹੋਵੇ ਛੱਡ ਦੇਵਾਂ , ਮੰਗ ਨਾ ਛੱਡੀ ਜਾ
ਜੇਕਰ ਮੰਗ ਮੈਂ ਛੱਡ ਦਿਆਂ , ਲੱਗੇ ਖੁਰਾਂ ਨੂੰ ਲਾਜ
ਪੁੱਤ ਮਿਰਜ਼ਾ ਨਹੁੰ ਸਾਹਿਬਾਨ , ਸਾਡੇ ਜੱਗ ਵਿਚ ਟੁਰਨੀ ਵਾਰ
ਚੜ੍ਹਦੇ ਮਿਰਜ਼ੇ ਖ਼ਾਨ ਨੂੰ , ਮਾਂ ਮੱਤ ਦਿੰਦੀ ਖੜੀ
ਯਾਰਾਂ ਚੋਰਾਂ ਵਿਚ ਬੈਠ ਕੇ , ਗੱਲ ਨਾ ਕਰੀਏ ਖਰੀ

ਅੱਜ ਦਾ ਵਾਰਾ ਬਚਾ ਲੈ , ਭਲਕੇ ਸਿਆਲੀਂ ਜਾ ਵੜੀਂ
ਅੱਗੋਂ ਮਿਰਜ਼ਾ ਬੋਲਿਆ , ਦੇਵਾਂ ਸੱਚ ਸੁਣਾ
ਘਰ ਵਹਨਜਲ ਦੇ ਜੰਮਿਆਂ , ਦਿੱਤੇ ਕੱਲ੍ਹ ਸੰਵਾਰ
ਸੱਦਿਆ ਸਾਹਿਬਾਨ ਸਿਆਲ਼ , ਕੀਕਰ ਦੇਵਾਂ ਜਵਾਬ
ਜਿਊਂਦਾ ਰਿਹਾ ਤਾਂ ਆ ਮੁੱਲਾਂ , ਮੱਤ ਛੋੜਈਵ ਆਸ