ਭਲਾ ਕੀ ਨਾਲ਼ ਪਲਕਾਂ ਦੇ

ਸਮੁੰਦਰ ਛੁੱਟ ਲੀਨਗਾ

ਕੀ ਨਦੀਆਂ ਪੁਰ ਲੀਨਗਾ

ਕੀ ਦਰਿਆ ਚੱਟ ਲੀਨਗਾ

ਹਵਾ ਦੇ ਟੰਗਣੇ ਤੇ

ਕੀ ਅੱਖੀਆਂ ਟੰਗ ਲੀਨਗਾ

ਕੀ ਅੰਬਰ ਪੋਚ ਲੀਨਗਾ

ਕੀ ਧਰਤੀ ਰੰਗ ਲੀਨਗਾ

ਵਿਛੋੜਾ ਹਾਰਦਾ ਨਹੀਂ

ਵਿਛੋੜਾ ਹਾਰ ਦਿੰਦਾਏ

ਕੋਈ ਕਿੱਡਾ ਵੀ ਨਰ ਹੋਵੇ

ਵਿਛੋੜਾ ਮਾਰ ਦਿੰਦਾ ਏ

ਬਿਰਹਾ ਦੀ ਸੱਪਣੀ ਨੂੰ

ਧਗਾਨੇ ਛੇੜ ਦੇ ਨੇਂ

ਉਹ ਪੱਕੇ ਖੂਹ ਨੇਂ ਜਿਹੜੇ

ਉਨ੍ਹਾਂ ਨੂੰ ਗੇੜ ਦੇ ਨੇਂ

ਸਿਆਣੇ ਆਖਦੇ ਨੇਂ

ਅਜਿਹੀਆਂ ਥਾਂਵਾਂ ਦੇ ਅਤੇ

ਅਜਿਹੀ ਥਾਵੇਂ ਸਿਖ਼ਰ ਵੇਲੇ

ਬੁਲਾਵਾਂ ਹੁੰਦੀਆਂ ਨੇਂ