ਪੱਥਰ ਹੋਈ ਅੱਖ ਦਾ ਨਿਵਾ

ਭਾਵੇਂ ਡਾਂਗਾਂ ਦੇ ਨਾਲ਼ ਮਾਰੋ
ਇਕ ਅਜਿਹੀ ਕੰਧ ਆਂ ਮੈਂ
ਯਾ ਤੇ ਹਾਂ ਮੰਜ਼ਿਲ ਦਾ ਆਗੂ
ਯਾ ਸਦੀਆਂ ਦਾ ਪੰਧ ਆਂ ਮੈਂ
ਚੁੱਪ ਆਂ ਮੜ੍ਹੀਆਂ ਤੇ ਕਬਰਾਂ ਦੀ
ਡਾਹਢੀ ਕੱਲੀ ਜੂਹ ਆਂ ਮੈਂ
ਸੜਦੀ ਬਲਦੀ ਧੁੱਪ ਆਂ ਖ਼ੋਰੇ
ਯਾ ਫ਼ਰ ਪੱਕਾ ਖੂਹ ਆਂ ਮੈਂ
ਕੀੜਿਆਂ ਭਰਿਆ ਟਿਕ ਆਂ ਖ਼ੋਰੇ
ਯਾ ਇਕ ਮਠ ਸੁਆਹ ਦੀ ਆਂ
ਮੈਂ ਤੇ ਹਾਂ ਦੁੱਖਾਂ ਦਾ ਲਾੜਾ
ਮੈਂ ਤੇ ਮਿੱਟੀ ਰਾਹ ਦੀ ਹਾਂ
ਟੁੱਟੀ ਹੋਈ ਵਿੰਗ ਆਂ ਖ਼ੋਰੇ
ਉੱਡਦਾ ਹੋਇਆ ਕੱਖ ਆਂ ਮੈਂ
ਬਲਦਾ ਬੁਝਦਾ ਸੁਫ਼ਨਾ ਕੋਈ
ਪੱਥਰ ਹੋਈ ਅੱਖ ਆਂ ਮੈਂ