ਲੰਮੀਆਂ ਸੋਚਾਂ ਡੂੰਗੀਆਂ ਸੋਚਾਂ ਭੈੜੀਆਂ ਸੋਚਾਂ ਅੰਨ੍ਹਿਆਂ ਸੋਚਾਂ
ਸੋਚਦਾ ਰਹਿੰਦਾ ਏ ਦਿਲ ਮੇਰਾ ਹਰਦਮ ਵਨਸਵੱਨੀਆਂ ਸੋਚਾਂ

ਗ਼ਮ ਦੇ ਛਲੀਡੇ ਰੰਜ ਦੇ ਸਾਏ ਫ਼ਿਰ ਵੀ ਮਗਰੋਂ ਲੈ ਨਾ ਸਕੇ
ਸਾਕੀ ਤੇਰੇ ਦਰ ਦੇ ਉਤੇ ਸਾਗ਼ਰ ਦੇ ਨਾਲ਼ ਭੰਨੀਆਂ ਸੋਚਾਂ

ਹਵਾਲਾ: ਕਲੀਆਤ-ਏ-ਸਾਗ਼ਰ, ਸਾਗ਼ਰ ਸਦੀਕੀ; ਦੁਆ ਪਬਲੀਕੇਸ਼ਨਜ਼, ਸਫ਼ਾ 283 ( ਹਵਾਲਾ ਵੇਖੋ )