ਦਿਲ ਕਹਿੰਦਾ ਏ

ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ
ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ

ਅੱਖੀਆਂ ਵਿਚ ਰਹਿਣਾ ਏਂ ਨਾਲੇ ਦਿਲ ਵਿਚ ਵਸਣਾਂ ਏਂ
ਹੌਲੀ ਹੌਲੀ ਪਲਕਾਂ ਦੇ ਓਹਲੇ ਓਹਲੇ ਹੱਸਣਾਂ ਏਂ

ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ

ਤੂੰ ਰੁੱਸ ਜਾਨਾਂ ਏਂ ਜਹਾਨ ਰੁੱਸ ਜਾਂਦਾ ਏ
ਬੀਬਾ ਮੇਰਾ ਦੀਨ ਤੇ ਈਮਾਨ ਰੁੱਸ ਜਾਂਦਾ ਏ
ਫੁਲ਼ ਮੈਨੂੰ ਲਗਦੇ ਨੇਂ ਖ਼ਾਰਾਂ ਦੀਆਂ ਢੇਰੀਆਂ

ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ

ਕੱਲੇ ਬਹਿ ਕੇ ਪਾਉਣੀਆਂ ਮੈਂ ਤੇਰੀ ਬੁਝਾਰਤਾਂ
ਪਿਆਰ ਦੀਆਂ ਜੱਗ ਕੋਲੋਂ ਲੈ ਲੈ ਤੂੰ ਸ਼ਹਾਦਤਾਂ
ਹੌਲੀ ਹੌਲੀ ਕਰਦੇ ਨੇਂ ਲੋਕੀ ਗੱਲਾਂ ਮੇਰੀਆਂ

ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ
ਦਿਲ ਕਹਿੰਦਾ ਏ ਚੰਨਾਂ ਮੈਂ ਤੇਰੀ ਆਂ

ਹਵਾਲਾ: ਕਲੀਆਤ-ਏ-ਸਾਗ਼ਰ, ਸਾਗ਼ਰ ਸਦੀਕੀ; ਦੁਆ ਪਬਲੀਕੇਸ਼ਨਜ਼, ਸਫ਼ਾ 282 ( ਹਵਾਲਾ ਵੇਖੋ )