ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ (ਗੀਤ)

ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ

ਨੀ ਮੁੰਡਾ ਮਾਝੇ ਦਾ
ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ

ਅੱਖੀਆਂ ਵਿਚ ਪਿਆਰ ਦੀਆਂ ਪੈਂਦੀਆਂ ਕਹਾਣੀਆਂ
ਲੰਮੀਆਂ ਉਡੀਕਾਂ ਨਾਲੇ ਘੁਜੀਆਂ ਨਿਸ਼ਾਨੀਆਂ
ਹਾਏ ਸਾਰੇ ਜੱਗ ਤੋਂ ਲੁਕਾ ਕੇ ਦੇ ਗਿਆ

ਨੀ ਮੁੰਡੇ ਮਾਝੇ ਦਾ

ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ
ਆਸ ਲਗਾਵਣ ਠੰਢੀਆਂ ਛਾਵਾਂ
ਛਮ ਛਮ ਰੋਵਾਂ ਨਾਲੇ ਹੱਸ ਹੱਸ ਗਾਵਾਂ
ਦਿਲ ਦਿਲ ਨੂੰ ਵਟਾ ਕੇ ਦੇ ਗਿਆ

ਨੀ ਮੁੰਡੇ ਮਾਝੇ ਦਾ

ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ
ਲੁੱਟਿਆ ਜ਼ਮਾਨੇ ਮੇਰਾ ਸੱਧਰਾਂ ਦਾ ਭਾਗ ਨੀ
ਪਲਕਾਂ ਦੇ ਤਾਰ ਉਤੇ ਹੰਝੁਆਂ ਦੇ ਰਾਗ ਨੀ
ਗ਼ਮ ਅਪਣਾ ਬਣਾ ਕੇ ਦੇ ਗਿਆ

ਨੀ ਮੁੰਡੇ ਮਾਝੇ ਦਾ
ਮੈਨੂੰ ਡੰਡੀਆਂ ਕੜ੍ਹਾ ਕੇ ਦੇ ਗਿਆ