ਜੰਗਨਾਮਾ

ਹੀਰਾ ਸਿੰਘ ਤੇ ਜਿਲੇ ਨੂੰ ਮਾਰ ਕੇ ਜੀ

ਹੀਰਾ ਸਿੰਘ ਤੇ ਜਿਲੇ ਨੂੰ ਮਾਰ ਕੇ ਜੀ,
ਜਵਾਹਰ ਸਿੰਘ ਵਜ਼ੀਰ ਬਣਾਉਂਦੇ ਨੀ

ਤਰਫ਼ ਜਮੋਂ ਪਹਾੜ ਦੀ ਹੋ ਚਲੇ,
ਰਾਹੀ ਸ਼ੋਰ ਖਰੂਦ ਮਚਾਉਂਦੇ ਨੀ

ਇਥੋਂ ਰਾਜਾ ਗੁਲਾਬ ਸਿੰਘ ਬੰਨ੍ਹ ਆਂਦਾ,
ਕੈਂਠੇ ਫੇਰ ਲੈ ਕੇ ਗੱਲੀਂ ਪਾਉਂਦੇ ਨੀ

ਸ਼ਾਹ ਮੁਹੰਮਦਾ, ਅਸਾਂ ਹੁਣ ਕੁੜੇ ਲੈਣੇ,
ਜਵਾਹਰ ਸਿੰਘ ਨੂੰ ਆਖ ਸੁਣਾਉਂਦੇ ਨੀ