ਜੰਗਨਾਮਾ

ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ

ਲੰਦਨ ਕੰਪਨੀ ਸਾਹਿਬ ਕਿਤਾਬ ਡਿੱਠੀ,
ਇਨ੍ਹਾਂ ਲਾਟਕਾਂ ਵਿਚੋਂ ਕੌਣ ਲੜੇਗਾ ਜੀ?

ਟੁੰਡੇ ਲਾਟ ਨੇ ਚੁੱਕਿਆ ਆਨ ਬੇੜਾ
ਹਮ ਸਿੰਘ ਸਿਊਂ ਜਾਏ ਕੇ ਲੜੇਗਾ ਜੀ

ਘੰਟੇ ਤਨ ਮੈਂ ਜਾ ਲਾਹੌਰ ਮਾਰਾਂ,
ਇਸ ਬਾਤ ਮੈਂ ਫ਼ਰਕ ਨਾ ਪੜੇਗਾ ਜੀ

ਸ਼ਾਹ ਮੁਹੰਮਦਾ, ਫਗਣੋਂ ਤੇਰ੍ਹਵੀਂ ਨੂੰ,
ਹਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ