ਪੈਂਚ ਲਿਖਦੇ ਸਾਰੀਆਂ ਪੜਤਾਲਾਂ ਦੇ,
ਸਾਡੀ ਅੱਜ ਹੈ ਵੱਡੀ ਚਲੰਤ ਮੀਆਂ
ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ
ਅਸਾਂ ਮਾਰੇ ਚੌਫੇਰ ਦੇ ਕਿਲੇ ਭਾਰੇ,
ਅਸਾਂ ਮਾਰਿਆ ਕਿਲੋ ਭਟੰਤ ਮੀਆਂ
ਸ਼ਾਹ ਮੁਹੰਮਦਾ, ਗੱਲ ਤਾਂ ਸੋਈ ਹੋਣੀ,
ਜਿਹੜੀ ਕੇਰਗਾ ਖ਼ਾਲਸਾ ਪੰਚ ਮੀਆਂ