ਜੰਗਨਾਮਾ

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰਿੱਧੇ

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰਿੱਧੇ,
ਤੋਪਾਂ ਚੱਲੀਆਂ ਨੀ ਵਾਂਗ ਤੋੜੀਆਂ ਦੇ

ਸਿੰਘ ਸੂਰਮੇ ਆਨ ਮੈਦਾਨ ਲੱਥੇ,
ਗੰਜ ਲਾਹ ਸਿੱਟੇ ਉਨ੍ਹਾਂ ਗੋਰਿਆਂ ਦੇ

ਟੁੰਡੇ ਲਾਟ ਨੇ ਅੰਤ ਨੂੰ ਖਾ ਗ਼ੁੱਸਾ,
ਫੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ

ਸ਼ਾਹ ਮੁਹੰਮਦਾ, ਰੁੰਡ ਬੈਠਾਏ ਨੰਦਨ,
ਸਿੰਘ ਜਾਨ ਲੈਂਦੇ ਨਾਲ਼ ਜ਼ੋਰਿਆਂ ਦੇ