ਜੰਗਨਾਮਾ

ਉਧਰ ਆਪ ਫ਼ਰੰਗੀ ਨੂੰ ਭਾਂਜ ਆਈ,

ਉਧਰ ਆਪ ਫ਼ਰੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੁੰਡ ਮੀਆਂ

ਚਲੇ ਤੋਪਖ਼ਾਨੇ ਸਾਰੇ ਗੋਰਿਆਂ ਦੇ,
ਮਗਰ ਹੋਈ ਬੰਦੂਕਾਂ ਦੀ ਫੰਡ ਮੀਆਂ

ਕਿੰਨੇ ਜਾ ਕੇ ਲਿਆ ਕੇ ਖ਼ਬਰ ਦਿੱਤੀ,
ਨੰਦਨ ਹੋ ਬੈਠ-ਏ-ਤੇਰੀ ਰੁੰਡ ਮੀਆਂ

ਸ਼ਾਹ ਮੁਹੰਮਦਾ, ਦੇ ਮੈਦਾਨ ਜਾ ਕੇ,
ਰੁਲਦੀ ਗੋਰਿਆਂ ਦੀ ਪਈ ਝੁੰਡ ਮੀਆਂ