ਜੰਗਨਾਮਾ

ਕਈ ਸੂਰਮੇ ਮਾਰ ਕੇ ਮੋਏ ਓਥੇ

ਕਈ ਸੂਰਮੇ ਮਾਰ ਕੇ ਮੋਏ ਓਥੇ,
ਜਿਨ੍ਹਾਂ ਹੱਥ ਕੀਤੇ ਤੇਗ਼ਾਂ ਨੰਗੀਆਂ ਦੇ

ਰਹਿੰਦੇ ਘੇਰ ਕੇ ਵਿਚ ਦਰਿਆਓ ਡੋਬੇ,
ਸ਼ਰੇ ਮਾਰਿਉ ਨੇ ਤੋਪਾਂ ਚੰਗੀਆਂ ਦੇ

ਕਹਿੰਦੇ : ਨੌਕਰੀ ਕਾਸ ਨੂੰ ਅਸਾਂ ਕੀਤੀ,
ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ

ਸ਼ਾਹ ਮੁਹੰਮਦਾ, ਫੇਰ ਨਾ ਰੱਬ ਲਿਆਵੇ,
ਵਿਚ ਜੰਗ ਦੇ ਨਾਲ਼ ਫ਼ਰੰਗੀਆਂ ਦੇ