ਜੰਗਨਾਮਾ

ਬਣੇ ਮਾਈ ਦੇ ਆਨ ਅੰਗਰੇਜ਼ ਰਾਖੇ

ਬਣੇ ਮਾਈ ਦੇ ਆਨ ਅੰਗਰੇਜ਼ ਰਾਖੇ,
ਪਾਈ ਛਾਵਣੀ ਵਿਚ ਲਾਹੌਰ ਦੇ ਜੀ

ਰੋਹੀ, ਮਾਲਵਾ, ਪਾਰ ਦਾ ਮੁਲਕ ਸਾਰਾ,
ਠਾਣਾ ਘੱਤਿਆ ਵਿਚ ਫਿਲੌਰ ਦੇ ਜੀ

ਲਿਆ ਸ਼ਹਿਰ ਲਾਹੌਰ, ਫ਼ਿਰੋਜ਼ਪੁਰ ਦਾ,
ਜਿਹੜੇ ਟਿਕੇ ਆਵਣ ਨਿੰਦਾ ਚੋਰ ਦੇ ਜੀ

ਸ਼ਾਹ ਮੁਹੰਮਦਾ, ਕਾਂਗੜਾ ਮਾਰ ਲੀਤਾ,
ਉਹਦੇ ਕੰਮ ਗਏ ਸਭੇ ਸੌਰਦੇ ਜੀ