ਹੰਝੂਆਂ ਦਾ ਭਾੜਾ

ਸ਼ਿਵ ਕੁਮਾਰ ਬਟਾਲਵੀ

ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀ ਦੁੱਖਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਹੋ ਗਿਆ ਕੁਵੇਲਾ ਮੈਨੂੰ ਢਿੱਲ ਗਈਆਂ ਛਾਵਾਂ ਨੀ ਬਿੱਲੀਆਂ ਚੋਮੜ ਆਈਆਂ ਮੱਜੀਆਂ ਤੇ ਗਾਵਾਂ ਨੀ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਛੇਤੀ ਛੇਤੀ ਕਰੀਂ ਮੈਂ ਤੇ ਜਾਣਾ ਬੜੀ ਦੂਰ ਨੀ ਜਿਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੁਰ ਨੀ ਇਸ ਪਿੰਡ ਦਾ ਸੁਣੀਂਦਾ ਏ ਰਾਹ ਮਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਭੱਠੀ ਵਾਲੀਏ ਮੇਰੀ ਵਾਰੀ ਪੱਤਿਆਂ ਦੀ ਪਿੰਡ ਸੁਲਹੀ ਹੋ ਗਈ ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਲ਼ੀ ਹੋ ਗਈ ਤੇਰੇ ਸੇਕ ਨੂੰ ਕੀ ਵੱਜਿਆ ਦਗਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਲਿਪ ਕੁ ਏ ਚਿਣਗ ਮੇਰੀ ਮੈਨੂੰ ਪਹਿਲਾਂ ਟੂਰ ਨੀ ਕੱਚੇ ਕੱਚੇ ਰੱਖ ਨਾ ਨੀ ਰੋੜ ਥੋੜੇ ਹੋਰ ਨੀ ਕਰਾਂ ਮਿੰਨਤਾਂ ਮੁਕਾ ਦੇ ਨੀ ਪਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਸੌਂ ਗਈਆਂ ਹੋਵਾਂ ਰੋ ਰੋ ਕਰੋ ਰਲਾਪ ਨੀ ਜੰਞ ਸਾਹਵਾਂ ਦੀ ਦਾ ਰਸ ਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਭੰਨਦੇ ਭੱਠੀ ਵਾਲੀਏ ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਦੁੱਖਾਂ ਦਾ ਪਰਾਗਾ ਭੰਨਦੇ

Share on: Facebook or Twitter
Read this poem in: Roman or Shahmukhi

ਸ਼ਿਵ ਕੁਮਾਰ ਬਟਾਲਵੀ ਦੀ ਹੋਰ ਕਵਿਤਾ