ਹੀਰ ਵਾਰਿਸ ਸ਼ਾਹ

ਸੰਨ ਯਾਰਾਂ ਸੇ ਅੱਸੀਆਂ ਬਣੀ ਹਿਜਰਤ

ਸੰਨ ਯਾਰਾਂ ਸੇ ਅੱਸੀਆਂ ਬਣੀ ਹਿਜਰਤ
ਲੰਮੇ ਦੇਸ ਦੇ ਵਿਚ ਤਿਆਰ ਹੋਈ

ਅਠਾਰਾਂ ਸੇ ਤੁਰ ਇਈਆਂ ਸੰਮਤਾਂ ਦਾ
ਰਾਜੇ ਬਿਕਰਮਾਜੀਤ ਦੀ ਸਾਰ ਹੋਈ

ਜਦੋਂ ਦੇਸ ਤੇ ਜੱਟ ਸਰਦਾਰ ਹੋਏ
ਘਰੋ ਘਿਰੀ ਜਾਂ ਨਵੇਂ ਸਰਕਾਰ ਹੋਈ

ਅਸ਼ਰਾਫ਼ ਖ਼ਰਾਬ ਕਮੀਣ ਤਾਜ਼ਾ
ਜ਼ਿਮੀਂਦਾਰ ਨੂੰ ਵੱਡੀ ਬਿਹਾਰ ਹੋਈ

ਚੋਰ ਚੌਧਰੀ ਯਾਰਨੀ ਪਾਕਦਾਮਨ
ਭੂਤ ਮੰਡਲੀ ਇੱਕ ਥੋਂ ਚਾਰ ਹੋਈ

ਵਾਰਿਸ ਜਿਨ੍ਹਾਂ ਨੇਂ ਆਖਿਆ ਪਾਕ ਕਲਮਾ
ਬੀੜ ਈ ਤਿਨ੍ਹਾਂ ਦੀ ਆਕ਼ਿਬਤ ਪਾਰ ਹੋਈ