ਹਰ ਬੰਦੇ ਦੀ ਸੋਚ ਬਾਜ਼ਾਰੀ, ਤੌਬਾ ਏ

ਹਰ ਬੰਦੇ ਦੀ ਸੋਚ ਬਾਜ਼ਾਰੀ, ਤੌਬਾ ਏ
ਤੌਬਾ ਏ ਇਹ ਦੁਨੀਆ ਦਾਰੀ, ਤੌਬਾ ਏ

ਹੋਰ ਕਿਸੇ ਵੀ ਰੋਗ ਦਾ ਭੋਰਾ ਖ਼ਤਰਾ ਨਈਂ
ਪਰ ਏ ਜਿਹੜੀ ਇਸ਼ਕ ਬੀਮਾਰੀ, ਤੌਬਾ ਏ

ਜਿਸਰਾਂ ਜਿਸਰਾਂ ਜੋਬਨ ਢਲ਼ਦਾ ਜਾਂਦਾ ਸੂ
ਹੁੰਦੀ ਜਾਵੇ ਹੋਰ ਪਿਆਰੀ, ਤੌਬਾ ਏ

ਜਿਹੜੀ ਉਹਦੇ ਨਾਲ਼ ਗੁਜ਼ਾਰੀ, ਕਿਆ ਕਹਿਣੇ
ਪਰ ਜੋ ਉਹਦੇ ਬਾਝ ਗੁਜ਼ਾਰੀ, ਤੌਬਾ ਏ

ਰਾਤੀਂ ਰਿੰਦਾਂ ਨੀਯੱਤ ਕੀਤੀ ਤੌਬਾ ਦੀ
ਤੌਬਾ ਕਰਕੇ ਪੀ ਗਏ ਸਾਰੀ, ਤੌਬਾ ਏ