ਚਾਹ ਪੀਤੀ ਅਖ਼ਬਾਰ ਪੜ੍ਹੀ ਏ

ਚਾਹ ਪੀਤੀ ਅਖ਼ਬਾਰ ਪੜ੍ਹੀ ਏ
ਦੁਨੀਆ ਬਹਿ ਕੇ ਘਰ ਪੜ੍ਹੀ ਏ

ਤੇਰਾ ਲਿਖਿਆ ਪੜ੍ਹਨੋਂ ਪਹਿਲਾਂ
ਬਿਸਮਿਲ੍ਹਾ ਸੌ ਵਾਰ ਪੜ੍ਹੀ ਏ

ਘਰ ਦੀ ਹਰ ਦੀਵਾਰ ਤੇ ਦੁੱਖ ਏ
ਘਰ ਦੀ ਹਰ ਦੀਵਾਰ ਪੜ੍ਹੀ ਏ

ਸਾਰਾ ਪਿੰਡ ਸੂੰ ਪੜ੍ਹਨੇ ਪਾਇਆ
ਅਜੇ ਜਮਾਅਤਾਂ ਚਾਰ ਪੜ੍ਹੀ ਏ