ਖੰਡ ਦੇ ਰੂਪ ਚਿ ਮੌਹਰਾ ਏ, ਮੈਂ ਖਾਦਾ ਏ

ਖੰਡ ਦੇ ਰੂਪ ਚਿ ਮੌਹਰਾ ਏ, ਮੈਂ ਖਾਦਾ ਏ
ਪਿਆਰ ਸਰਾਸਰ ਧੋਕਾ ਏ ,ਮੈਂ ਖਾਦਾ ਏ

ਸਾਰੀ ਉਮਰ ਵਸਾਹ ਨਾ ਖਾਵੀਂ ਸੱਕਿਆਂ ਦਾ
ਮੇਰਾ ਬੜਾ ਤਜਰਬਾ ਏ, ਮੈਂ ਖਾਦਾ ਏ

ਵਸਤੀ ਮੇਰੇ ਸੱਚ ਸੁਨਾਣ ਤੇ ਬਿੱਫਰ ਗਈ
ਫ਼ਿਰ ਜੋ ਇਟਾ ਰੋੜਾ ਏ, ਮੈਂ ਖਾਦਾ ਏ

ਧੋਕਾ ਖਾ ਫ਼ਿਰ ਅਕਲ ਠਿਕਾਣੇ ਆਵੇਗੀ
ਬੜਾ ਮੁਜਰਿਬ ਨੁਸਖ਼ਾ ਏ, ਮੈਂ ਖਾਦਾ ਏ

ਦਿਨ ਸਬਰਾਂ ਦੇ ਕਿੰਜ ਕੱਟੇ ਨੇਂ ਇਹ ਨਾ ਪੁੱਛ
ਫਲ ਸਬਰਾਂ ਦਾ ਮਿੱਠਾ ਏ ਮੈਂ ਖਾਦਾ ਏ

ਪਿਆਰ ਸਰਾਸਰ ਧੋਕਾ ਏ ,ਮੈਂ ਖਾਦਾ ਏ