ਜਿਹੜੇ ਪਿਆਰ ਚ ਧੋਕਾ ਖਾ ਕੇ ਪੀਂਦੇ ਨੇ

ਜਿਹੜੇ ਪਿਆਰ ਚ ਧੋਕਾ ਖਾ ਕੇ ਪੀਂਦੇ ਨੇ
ਸਾਡੇ ਕੋਲੋਂ ਦਮ ਕਰਵਾ ਕੇ ਪੀਂਦੇ ਨੇ

ਸਾਡੇ ਕੋਲ਼ ਸਬੀਲ ਏ ਫ਼ੀ ਸਬੀਲ ਅੱਲਾਹ
ਜਿੰਨੇ ਵੀ ਨੇਂ ਤਿਸੇ ਆ ਕੇ ਪੀਂਦੇ ਨੇ

ਸਾਕੀ ਫ਼ਜਰੇ ਪਹਿਲੀ ਸਫ਼ ਵਿਚ ਹੁੰਦਾ ਏ
ਹਜ਼ਰਤ ਜੀ ਵੀ ਇਸ਼ਾ ਪੜ੍ਹਾ ਕੇ ਪੀਂਦੇ ਨੇ