ਪਹਿਲਾ ਦੁੱਖ ਏ ਪਹਿਲਾ ਰੋਣਾ ਏ

ਪਹਿਲਾ ਦੁੱਖ ਏ ਪਹਿਲਾ ਰੋਣਾ ਏ
ਰੱਬ ਈ ਜਾਣੇ ਕਿੰਨਾ ਰੋਣਾ ਏ

ਤੇਰੀ ਛੁੱਟੀ ਮੁੱਕ ਜਾਣੀ ਏ
ਮੈਂ ਫ਼ਿਰ ਪੂਰਾ ਹਫ਼ਤਾ ਰੋਣਾ ਏ

ਉਹਦਾ ਦਿਲ ਈ ਪੱਥਰ ਦਾ ਏ
ਉਹਦੀ ਅੱਖ ਨੇ ਘੱਟਾ ਰੋਣਾ ਏ

ਅਸੀਂ ਤਨਾਸੁਬ ਰੱਖਿਆ ਹੋਇਆ ਏ
ਥੋੜਾ ਹੱਸਣਾ, ਬਹੁਤਾ ਰੋਣਾ ਏ

ਰੋਵਣ ਬਹਿ ਜੋ ਗਏ ਆਂ ਲਾਲਾ
ਕਾਹਨੂੰ ਕਰਕੇ ਸਰਫ਼ਾ ਰੋਣਾ ਏ

ਜਿਹੜਾ ਵਿਛੜਣ ਲੱਗਿਆਂ ਖ਼ੁਸ਼ ਸੀ
ਉਹਦੇ ਲਈ ਫ਼ਿਰ ਕਾਹਦਾ ਰੋਣਾ ਏ